ਯੁਵੀ ਨੇ ਇਨ੍ਹਾਂ 3 ਖਿਡਾਰੀਆਂ ਨੂੰ ਦਿੱਤਾ 'ਸਟੇਅ ਐਟ ਹੋਮ ਚੈਲੇਂਜ', ਕਿਹਾ ਭੱਜੀ ਲਈ ਨਹੀਂ ਹੋਵੇਗਾ ਸੌਖਾ

05/15/2020 12:27:26 PM

ਸਪੋਰਟਸ ਡੈਸਕ— ਕੋਰੋਨਾ ਵਾਇਰਸ ਦੀ ਵਜ੍ਹਾ ਕਰਕੇ ਲਾਕਡਾਊਨ ਲੱਗਾ ਹੈ ਅਤੇ ਕ੍ਰਿਕਟ ਦੇ ਵੱਡੇ-ਵੱਡੇ ਸਿਤਾਰੇ ਆਪਣੇ ਘਰ 'ਚ ਹੀ ਆਰਾਮ ਕਰ ਰਹੇ ਹਨ। ਹਾਲਾਂਕਿ ਇਹ ਸਾਰੇ ਖਿਡਾਰੀ ਸੋਸ਼ਲ ਮੀਡੀਆ 'ਤੇ ਐਕਟਿਵ ਹਨ ਅਤੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਉਹ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ। ਭਾਰਤੀ ਖੇਡ ਜਗਤ ਦੀਆਂ ਹਸਤੀਆਂ ਨੇ 'ਸਟੇਅ ਐਟ ਹੋਮ ਚੈਲੇਂਜ' ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਇਕ-ਦੂਜੇ ਨੂੰ ਚੈਂਲੇਜ ਦਿੱਤੇ ਹਨ। ਇਸੇ ਕੜੀ 'ਚ ਯੁਵਰਾਜ ਸਿੰਘ ਨੇ ਇਸ ਚੈਲੇਂਜ ਦੀ ਸ਼ੁਰੂਆਤ ਕਰਦੇ ਹੋਏ ਸਚਿਨ ਤੇਂਦੁਲਕਰ, ਰੋਹਿਤ ਸ਼ਰਮਾ ਅਤੇ ਹਰਭਜਨ ਸਿੰਘ ਨੂੰ ਇਕ ਮਜ਼ੇਦਾਰ 'ਸਟੇਅ ਐਟ ਹੋਮ ਚੈਲੇਂਜ' ਦਿੱਤਾ ਹੈ।



ਯੁਵਰਾਜ ਸਿੰਘ ਦਾ ਮਜ਼ੇਦਾਰ ਚੈਲੇਂਜ
ਯੁਵਰਾਜ ਸਿੰਘ ਨੇ ਜੋ ਚੈਲੇਂਜ ਸਚਿਨ ਤੇਂਦੁਲਕਰ, ਰੋਹਿਤ ਸ਼ਰਮਾ ਅਤੇ ਹਰਭਜਨ ਸਿੰਘ ਨੂੰ ਦਿੱਤਾ ਹੈ, ਉਸ 'ਚ ਉਨ੍ਹਾਂ ਨੂੰ ਬੱਲੇ ਦੇ ਕੋਨੇ ਤੋਂ ਗੇਂਦ ਨੂੰ ਵਾਰ-ਵਾਰ ਉਛਾਲਣਾ ਹੈ ਅਤੇ ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਕਹਿਣਾ ਹੈ, ਮੈਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਦੋਂ ਤਕ ਹੋ ਸਕੇ ਘਰ 'ਚ ਹੀ ਰਹਾਂਗਾ। ਮੈਂ ਅਜਿਹਾ ਲੰਬੇ ਸਮੇਂ ਤਕ ਕਰਾਂਗਾ ਅਤੇ ਜਦੋਂ ਤਕ ਇਸ ਦੀ ਜ਼ਰੂਰਤ ਹੈ, ਤੱਦ ਤਕ ਘਰ 'ਚ ਹੀ ਰਹਾਂਗਾ। ਇਸ ਦੇ ਨਾਲ-ਨਾਲ ਖਿਡਾਰੀਆਂ ਨੂੰ ਦੂਜੇ ਸਾਥੀਆਂ ਨੂੰ ਨਾਮੀਨੇਟ ਕਰਨਾ ਹੈ। ਉਨ੍ਹਾਂ ਨੇ ਵੀਡੀਓ 'ਚ ਕਿਹਾ ਕਿ ਮੈਂ ਸਚਿਨ ਤੇਦੁਲਕਰ ਰੋਹਿਤ ਸ਼ਰਮਾ ਹਰਭਜਨ ਸਿੰਘ ਨੂੰ ਨਾਮਿਨੇਟ ਕਰਦਾ ਹਾਂ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਯੁਵੀ ਹਰਭਜਨ ਸਿੰਘ ਦਾ ਮਜ਼ਾਕ ਵੀ ਬਣਾਇਆ ਹੈ। ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਲਈ ਇਹ ਸੌਖਾ ਹੋਵੇਗਾ, ਸ਼ਾਇਦ ਰੋਹਿਤ ਸ਼ਰਮਾ ਲਈ ਵੀ ਸੌਖਾ ਹੋਵੇ ਪਰ ਹਰਭਜਨ ਸਿੰਘ ਲਈ ਇਹ ਸੌਖਾ ਨਹੀਂ ਹੋਣ ਵਾਲਾ ਹੈ।


ਹਾਲਾਂਕਿ ਹਰਭਜਨ ਸਿੰਘ ਨੂੰ ਅਜਿਹਾ ਨਹੀਂ ਲੱਗਦਾ। ਹਰਭਜਨ ਸਿੰਘ ਨੇ ਵੀ ਯੁਵਰਾਜ ਸਿੰਘ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਹ ਚੁਣੌਤੀ ਸਵੀਕਾਰ ਹੈ। ਹਰਭਜਨ ਸਿੰਘ ਨੇ ਟਵੀਟ ਕੀਤਾ, ਮੈਨੂੰ ਹਲਕੇ 'ਚ ਨਾ ਲੈਣਾ ਮਿਸਟਰ ਸਿੰਘ, ਮੈਨੂੰ ਚੁਣੌਤੀ ਸਵੀਕਾਰ ਹੈ।

Davinder Singh

This news is Content Editor Davinder Singh