ਯੁਵਰਾਜ ਸਿੰਘ ਦਾ ਵੱਡਾ ਖੁਲਾਸਾ, ਕ੍ਰਿਕਟ ਤੋਂ ਸੰਨਿਆਸ ਲੈਣ ਦੀ ਦੱਸੀ ਇਹ ਵਜ੍ਹਾ

09/27/2019 3:35:36 PM

ਨਵੀਂ ਦਿੱਲੀ— ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਇਕ ਟੀ.ਵੀ. ਚੈਨਲ ਨੂੰ ਦਿੱਤੇ ਆਪਣੇ ਇੰਟਰਵਿਊ 'ਚ ਆਪਣੀ ਰਿਟਾਇਰਮੈਂਟ ਬਾਰੇ ਇਕ ਹੈਰਾਨੀਜਨਕ ਖੁਲਾਸਾ ਕੀਤਾ ਹੈ।। ਯੁਵੀ ਨੇ ਦੱਸਿਆ ਕਿ ਜਦੋਂ ਯੋ-ਯੋ ਟੈਸਟ ਦੀ ਸ਼ੁਰੂਆਤ ਹੋਈ। ਉਸ ਤੋਂ ਪਹਿਲਾਂ ਉਨ੍ਹਾਂ ਨੂੰ ਸ਼੍ਰੀਲੰਕਾ ਦੌਰੇ ਲਈ ਤਿਆਰੀ ਕਰਨ ਨੂੰ ਕਿਹਾ ਗਿਆ। ਇਸ ਦੇ ਬਾਅਦ ਉਨ੍ਹਾਂ ਇਸ ਟੈਸਟ ਨੂੰ ਪਾਸ ਵੀ ਕਰ ਲਿਆ, ਪਰ ਫਿਰ ਉਨ੍ਹਾਂ ਨੂੰ ਘਰੇਲੂ ਕ੍ਰਿਕਟ 'ਚ ਹਿੱਸਾ ਲੈਣ ਨੂੰ ਕਿਹਾ ਗਿਆ। ਉਸ ਸਮੇਂ ਉਨ੍ਹਾਂ ਨਾਲ ਕੁਝ ਠੀਕ ਤਰ੍ਹਾਂ ਗੱਲ ਨਹੀਂ ਕੀਤੀ ਗਈ।
PunjabKesari
ਯੁਵੀ ਨੇ ਕਿਹਾ ਕਿ ਚੈਂਪੀਅਨਸ ਟਰਾਫੀ 2017 ਦੇ ਬਾਅਦ ਮੈਂ ਅੱਠ-ਨੌ ਮੈਚਾਂ 'ਚੋਂ ਦੋ ਵਾਰ ਮੈਨ ਆਫ ਦਿ ਮੈਚ ਬਣਿਆ ਫਿਰ ਵੀ ਮੈਨੂੰ ਡਰਾਪ ਕਰ ਦਿੱਤਾ ਗਿਆ। ਅਜਿਹਾ ਮੈਂ ਕਦੀ ਨਹੀਂ ਸੋਚਿਆ ਸੀ। ਇਸ ਤੋਂ ਬਾਅਦ ਮੈਂ ਸੱਟ ਦਾ ਸ਼ਿਕਾਰ ਹੋ ਗਿਆ ਅਤੇ ਮੈਨੂੰ ਸ਼੍ਰੀਲੰਕਾ ਦੌਰੇ ਲਈ ਤਿਆਰੀ ਕਰਨ ਲਈ ਕਿਹਾ ਗਿਆ। ਇਸ ਤੋਂ ਤੁਰੰਤ ਬਾਅਦ ਯੋ-ਯੋ ਟੈਸਟ ਦੀ ਸ਼ੁਰੂਆਤ ਕੀਤੀ ਗਈ। ਇਹ ਮੇਰੇ ਸਿਲੈਕਸ਼ਨ 'ਚ ਵੱਡਾ ਯੂ-ਟਰਨ ਸੀ। ਅਚਾਨਕ ਮੈਨੂੰ ਵਾਪਸ ਜਾਣਾ ਪਿਆ ਅਤੇ 36 ਸਾਲਾਂ ਦੀ ਉਮਰ 'ਚ ਯੋ-ਯੋ ਟੈਸਟ ਦੀ ਤਿਆਰੀ ਕਰਨੀ ਪਈ। ਇਸ ਤੋਂ ਬਾਅਦ ਜਦੋਂ ਮੈਂ ਯੋ-ਯੋ ਟੈਸਟ ਪਾਸ ਕੀਤਾ ਉਦੋਂ ਮੈਨੂੰ ਘਰੇਲੂ ਕ੍ਰਿਕਟ ਖੇਡਣ ਨੂੰ ਕਿਹਾ ਗਿਆ। ਸੱਚ ਕਹਾਂ ਤਾਂ ਉਹ ਸੋਚ ਰਹੇ ਸਨ ਕਿ ਇਸ ਉਮਰ 'ਚ ਮੈਂ ਇਸ ਟੈਸਟ ਨੂੰ ਪਾਸ ਕਰਨ ਦੇ ਲਾਇਕ ਨਹੀਂ ਹਾਂ ਅਤੇ ਇਸ ਲਈ ਮੈਨੂੰ ਨਾ ਕਹਿਣਾ ਸੌਖਾ ਹੋਵੇਗਾ। ਹਾਂ ਤੁਸੀਂ ਕਹਿ ਸਕਦੇ ਹੋ ਕਿ ਇਹ ਸਭ ਮੈਨੂੰ ਬਾਹਰ ਕਰਨ ਲਈ ਬਹਾਨਾ ਲੱਭਣ ਦੀ ਕੋਸ਼ਿਸ਼ ਸੀ।'' ਯੁਵਰਾਜ ਨੇ ਇਹ ਵੀ ਕਿਹਾ ਸੀ ਕਿ ਜਿਸ ਖਿਡਾਰੀ ਨੇ ਟੀਮ ਲਈ 17 ਸਾਲ ਦਿੱਤੇ ਹੋਣ, ਉਸ ਨਾਲ ਗੱਲ ਕਰਨੀ ਚਾਹੀਦੀ ਸੀ ਪਰ ਬਦਕਿਸਮਤੀ ਨਾਲ ਭਾਰਤ 'ਚ ਅਜਿਹਾ ਨਹੀਂ ਹੁੰਦਾ।


Tarsem Singh

Content Editor

Related News