ਮੁੰਬਈ ਬਨਾਮ ਦਿੱਲੀ : ਮੈਚ ਤੋਂ ਪਹਿਲਾਂ ਗਾਂਗੁਲੀ ਨੇ ਯੁਵਰਾਜ ਸਿੰਘ ਨੂੰ ਦਿੱਤੀ ਇਹ ਸਲਾਹ

03/25/2019 11:04:19 AM

ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੇ ਆਲਰਾਊਂਡਰ ਯੁਵਰਾਜ ਸਿੰਘ ਨੂੰ ਦਿੱਲੀ ਕੈਪੀਟਲਸ ਦੇ ਖਿਲਾਫ ਆਈ.ਪੀ.ਐੱਲ-2019  ਦੇ ਉਨ੍ਹਾਂ ਦੇ ਪਹਿਲੇ ਮੈਚ ਤੋਂ ਪਹਿਲਾਂ ਸਲਾਹ ਦਿੱਤੀ ਕਿ ਉਹ ਆਪਣੇ ਹੀ ਅੰਦਾਜ਼ 'ਚ ਖੇਡਣ। ਆਈ.ਪੀ.ਐੱਲ. ਦੇ ਇਸ ਸੀਜ਼ਨ 'ਚ ਗਾਂਗੁਲੀ ਦਿੱਲੀ ਕੈਪੀਟਲਸ ਦੇ ਸਲਾਹਕਾਰ ਬਣਾਏ ਗਏ ਹਨ ਜਦਕਿ ਯੁਵਰਾਜ ਸਿੰਘ ਮੁੰਬਈ ਟੀਮ ਵੱਲੋਂ ਖੇਡਦੇ ਨਜ਼ਰ ਆਉਣਗੇ। ਮੁੰਬਈ ਟੀਮ ਆਈ.ਪੀ.ਐੱਲ.-12 'ਚ ਆਪਣੀ ਮੁਹਿੰਮ ਦਾ ਆਗਾਜ਼ ਅੱਜ (ਐਤਵਾਰ ਨੂੰ) ਦਿੱਲੀ ਦੇ ਖਿਲਾਫ ਮੈਚ ਨਾਲ ਕਰੇਗੀ।

ਮੁੰਬਈ ਇੰਡੀਅਨਜ਼ ਨੇ ਟਵੀਟ ਕੀਤਾ- ਡਰੈਸਿੰਗ ਰੂਮ ਬਦਲਣਗੇ, ਟੀਮ ਦੀ ਜਰਸੀ ਬਦਲੇਗੀ ਪਰ ਕੈਪਟਨ ਦਾਦਾ (ਸੌਰਭ ਗਾਂਗੁਲੀ) ਦੀ ਆਪਣੇ ਮਨ ਪਸੰਦ ਮੈਚ ਵਿਨਰ ਨੂੰ ਸਲਾਹ ਹਮੇਸ਼ਾ ਹੀ ਇਕ ਹੀ ਰਹੇਗੀ। ਟੀਮ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ 'ਚ ਗਾਂਗੁਲੀ ਅਤੇ ਯੁਵਰਾਜ ਗਲੇ ਮਿਲਦੇ ਦਿਸ ਰਹੇ ਹਨ। 37 ਸਾਲਾ ਯੁਵਰਾਜ ਸਿੰਘ ਪਿਛਲੇ ਸੀਜ਼ਨ 'ਚ ਕਿੰਗਜ਼ ਇਲੈਵਨ ਪੰਜਾਬ ਵੱਲੋਂ ਖੇਡੇ ਸਨ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਕਾਫੀ ਖਰਾਬ ਰਿਹਾ। ਉਨ੍ਹਾਂ ਨੇ 8 ਮੈਚ ਖੇਡੇ ਜਿਸ 'ਚ ਕੁਲ 65 ਦੌੜਾਂ ਬਣਾਈਆਂ। ਇਸ ਸੀਜ਼ਨ 'ਚ ਉਹ ਮੁੰਬਈ ਇੰਡੀਅਨਜ਼ ਵੱਲੋਂ ਖੇਡਦੇ ਨਜ਼ਰ ਆਉਣਗੇ। ਯੁਵੀ ਦੇ ਨਾਂ ਆਈ.ਪੀ.ਐੱਲ. 'ਚ ਅਜੇ ਤਕ 128 ਮੈਚਾਂ 'ਚ ਕੁਲ 2652 ਦੌੜਾਂ ਦਰਜ ਹਨ।

 

Tarsem Singh

This news is Content Editor Tarsem Singh