ਯੁਵਰਾਜ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਬਚਪਨ ਦੀ ਤਸਵੀਰ, ਲੋਕਾਂ ਨੇ ਕੀਤੇ ਮਜ਼ੇਦਾਰ ਕੁਮੈਂਟ

09/21/2019 1:51:38 PM

ਸਪੋਰਟਸ ਡੈਸਕ : ਯੁਵਰਾਜ ਸਿੰਘ ਨੇ ਭਾਵੇਂ ਹੀ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੋਵੇ ਪਰ ਉਸ ਦੀ ਫੈਨ ਫਾਲੋਇੰਗ ਵਿਚ ਕਿਤੇ ਵੀ ਕਮੀ ਨਹੀਂ ਆਈ ਹੈ। ਯੁਵੀ ਦੀ ਫੈਨ ਫਾਲੋਇੰਗ ਸਿਰਫ ਭਾਰਤ ਵਿਚ ਹੀ ਨਹੀਂ ਸਗੋਂ ਦੁਨੀਆ ਭਰ ਵਿਚ ਉਸ ਨੂੰ ਪਸੰਦ ਕੀਤਾ ਜਾਂਦਾ ਹੈ। ਯੁਵਰਾਜ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਚਪਨ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਵਿਚ ਉਹ ਬਹੁਤ ਹੀ ਕਿਊਟ ਲੱਗ ਰਹੇ ਹਨ ਅਤੇ ਇਸ ਤਸਵੀਰ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕ੍ਰਿਕੇਟ ਦਾ ਜਨੂੰਨ ਉਸ ਨੂੰ ਬਚਪਨ ਤੋਂ ਹੀ ਸੀ । ਇਸ ਤਸਵੀਰ ਵਿਚ ਨਨ੍ਹੇ ਯੁਵਰਾਜ ਬੈਟ ਨਾਲ ਬਾਲ ਨੂੰ ਹਿੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।

 

 
 
 
 
 
 
 
 
 
 
 
 
 
 

12 years ! Never thought I’ll hit 6 in a row . Although started practicing very early 🏏 special #memory . 666666 ☝🏼

A post shared by Yuvraj Singh (@yuvisofficial) on Sep 19, 2019 at 6:03am PDT

ਇਸ ਤਸਵੀਰ ਨੂੰ ਸਾਂਝਾ ਕਰਦਿਆਂ ਹੋਇਆਂ ਉਨ੍ਹਾਂ ਲਿਖਿਆ ” 12 years ! Never thought I’ll hit 6 in a row . Although started practicing very early  special #memory .” ਦੱਸ ਦਈਏ ਕਿ ਇੰਨੀ ਦਿਨੀ ਆਪਣੀਆਂ ਪੁਰਾਣੀਆਂ ਤਸਵੀਰਾਂ ਸੈਲੀਬ੍ਰੇਟੀਜ਼ ਵੱਲੋਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਅਤੇ ਕਿਤੇ ਨਾ ਕਿਤੇ ਯੁਵਰਾਜ ਸਿੰਘ ਵੀ ਆਪਣੇ ਬਚਪਨ ਨੂੰ ਮਿਸ ਕਰਦੇ ਹੋਏ ਦਿਖਾਈ ਦੇ ਰਹੇ ਹਨ ।

PunjabKesari


Related News