ਯੁਵਰਾਜ ਸਿੰਘ ਨੇ ਕ੍ਰਿਸ ਗੇਲ ਤੋਂ ਬੁਲਵਾਈ ਹਿੰਦੀ, ਦੇਖੋਂ ਵੀਡੀਓ
03/15/2020 9:20:46 PM
ਜਲੰਧਰ— ਸਾਬਕਾ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਨੇ ਕ੍ਰਿਕਟ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਤੇ ਇਸ ਸਮੇਂ ਉਹ ਮੌਜ ਮਸਤੀ ਕਰਦੇ ਹੋਏ ਦਿਖਾਈ ਦਿੰਦੇ ਹਨ। ਯੁਵਰਾਜ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਵਿੰਡੀਜ਼ ਟੀਮ ਦੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਵੀ ਦਿਖਾਈ ਦੇ ਰਹੇ ਹਨ। ਇਸ ਵੀਡੀਓ 'ਚ ਯੁਵਰਾਜ ਤੇ ਗੇਲ ਮਸਤੀ ਕਰ ਰਹੇ ਹਨ ਤੇ ਗੇਲ ਤੋਂ ਹਿੰਦੀ ਬੁਲਵਾ ਰਹੇ ਹਨ।
Confidence meraaaa ! Kabar banegi teri !! Well said kaka 🤣🤣🤣 @henrygayle pic.twitter.com/12ctFAUP9f
— yuvraj singh (@YUVSTRONG12) March 15, 2020
ਇਸ ਵੀਡੀਓ 'ਚ ਯੁਵਰਾਜ ਸਿੰਘ ਕ੍ਰਿਸ ਗੇਲ ਦੇ ਪਿੱਛੇ ਲੁੱਕੇ ਹੋਏ ਹਨ ਤੇ ਗੇਲ ਹਿੰਦੀ 'ਚ ਬੋਲ ਰਿਹਾ ਹੈ। ਵੀਡੀਓ 'ਚ ਗੇਲ ਕੋਨਫੀਡੈਂਸ ਮੇਰਾ, ਕਬ੍ਰ ਬਨੇਗੀ ਕੀ ਤੇਰੀ ਕਹਿ ਰਹੇ ਹਾਂ। ਗੇਲ ਦੀ ਹਿੰਦੀ ਸੁਣ ਕੇ ਯੁਵਰਾਜ ਸਿੰਘ ਤੇ ਖੁਦ ਗੇਲ ਹੱਸਣ ਲੱਗਦੇ ਹਨ। ਯੁਵਰਾਜ ਨੇ ਇਸ ਵੀਡੀਓ ਦੇ ਨਾਲ ਕੈਪਸ਼ਨ ਵੀ ਇਹ ਦਿੱਤਾ ਹੈ ਕਿ ਕੋਨਫੀਡੈਂਸ ਮੇਰਾ, ਕਬ੍ਰ ਬਣੇਗੀ ਕੀ ਤੇਰੀ। ਇਸ ਮਜ਼ਾਕੀਏ ਵੀਡੀਓ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ ਤੇ ਸ਼ੇਅਰ ਵੀ ਕਰ ਰਹੇ ਹਨ।
ਯੂਨੀਵਰਸ ਬਾਸ ਕਹੇ ਜਾਣ ਵਾਲੇ ਕ੍ਰਿਸ ਗੇਲ ਨੇ ਹਾਲ ਹੀ 'ਚ ਵੱਡਾ ਬਿਆਨ ਦਿੱਤਾ ਸੀ ਕਿ ਉਹ ਟੀ-20 'ਚ ਹੁਣ 10 ਸੈਂਕੜੇ ਹੋਰ ਲਗਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਅਜੇ ਵੀ ਕੁਝ ਸਾਲ ਟੀ-20 ਮੈਚ ਨੂੰ ਖੇਡਣਾ ਚਾਹੁੰਦੇ ਹਨ। ਜਦਕਿ ਯੁਵਰਾਜ ਸਿੰਘ ਨੇ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈ ਲਿਆ ਹੈ ਤੇ ਹਾਲ ਹੀ 'ਚ ਵਿਸ਼ਵ ਰੋਡ ਸੇਫਟੀ ਸੀਰੀਜ਼ 'ਚ ਖੇਡਦੇ ਹੋਏ ਦਿਖਾਈ ਦਿੱਤੇ ਸਨ।