ਇਕ ਵਾਰ ਫਿਰ ਮੈਦਾਨ 'ਤੇ ਗਰਜੇਗਾ ਯੁਵਰਾਜ ਦਾ ਬੱਲਾ, ਇਸ ਟੀਮ 'ਚ ਹੋਏ ਸ਼ਾਮਲ

02/06/2020 4:17:39 PM

ਸਪੋਰਟਸ ਡੈਸਕ— ਸਿਕਸਰ ਕਿੰਗ ਦੇ ਨਾਂ ਨਾਲ ਮਸ਼ਹੂਰ ਸਾਬਕਾ ਭਾਰਤੀ ਖਿਡਾਰੀ ਯੁਵਰਾਜ ਸਿੰਘ ਦਾ ਬੱਲਾ ਇਕ ਵਾਰ ਫਿਰ ਗਰਜਨ ਨੂੰ ਤਿਆਰ ਹੈ। ਦਰਅਸਲ ਐਤਵਾਰ 9 ਫਰਵਰੀ ਨੂੰ ਮੈਲਬੋਰਨ ਦੇ ਜੰਕਸ਼ਨ ਓਵਲ ਮੈਦਾਨ 'ਤੇ ਬੁਸ਼ ਫਾਇਰ ਕ੍ਰਿਕਟ ਬੈਸ਼ ਮੈਚ ਹੋਵੇਗਾ, ਜੋ ਆਸਟਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਨਾਲ ਪ੍ਰਭਾਵਿਤ ਹੋਏ ਪੀੜਤਾਂ ਦੀ ਮਦਦ ਲਈ ਕਰਾਇਆ ਜਾ ਰਿਹਾ ਹੈ। ਇਸ ਕ੍ਰਿਕਟ ਬੈਸ਼ 'ਚ ਦੋ ਟੀਮਾਂ ਹਨ ਜਿਸ 'ਚ ਇਕ ਟੀਮ ਆਸਟਰੇਲੀਆਈ ਟੀਮ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਦੀ ਪੋਂਟਿੰਗ ਇਲੈਵਨ ਹੈ ਜਦਕਿ ਦੂਜੀ ਟੀਮ ਕੰਗਾਰੂਆਂ ਦੇ ਸਾਬਕਾ ਦਿੱਗਜ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਦੀ ਗਿਲਕ੍ਰਿਸਟ ਇਲੈਵਨ ਹੈ। ਇਨ੍ਹਾਂ ਦੋਹਾਂ ਟੀਮਾਂ ਦੀ ਪਲੇਇੰਗ ਇਲੈਵਨ ਦਾ ਐਲਾਨ ਹੋ ਗਿਆ ਹੈ।

ਭਾਰਤੀ ਟੀਮ ਦੇ ਸਾਬਕਾ ਸਿਕਸਰ ਕਿੰਗ ਦਾ ਨਾਂ ਗਿਲਕ੍ਰਿਸਟ ਇਲੈਵਨ 'ਚ ਸ਼ਾਮਲ ਕੀਤਾ ਗਿਆ ਹੈ। ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਪੋਂਟਿੰਗ ਇਲੈਵਨ ਨੂੰ ਕੋਚਿੰਗ ਦੇਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੋਂਟਿੰਗ ਇਲੈਵਨ ਬਨਾਮ ਵਾਰਨ ਇਲੈਵਨ ਮੈਚ ਹੋਣਾ ਸੀ, ਪਰ ਧਾਕੜ ਸਪਿਨਰ ਸ਼ੇਨ ਵਾਰਨ ਨੂੰ ਇਕ ਜ਼ਰੂਰੀ ਕੰਮ ਨਾਲ ਸਾਊਥ ਅਫਰੀਕਾ ਜਾਣਾ ਹੈ। ਅਜਿਹੇ 'ਚ ਉਹ ਇਸ ਮੁਕਾਬਲੇ 'ਚ ਹਿੱਸਾ ਨਹੀਂ ਲੈ ਸਕਣਗੇ। ਪਹਿਲਾਂ ਇਹ ਮੈਚ ਸ਼ਨੀਵਾਰ ਨੂੰ ਹੋਣਾ ਸੀ, ਪਰ ਹੁਣ ਇਹ ਮੈਚ ਐਤਵਾਰ ਨੂੰ ਆਯੋਜਿਤ ਹੋ ਰਿਹਾ ਹੈ। ਇਹ ਮੈਚ 10-10 ਓਵਰ ਦਾ ਹੋਵੇਗਾ।

ਦੋਵੇਂ ਟੀਮਾਂ ਦੀ ਪਲੇਇੰਗ ਇਲੈਵਨ


ਪੋਂਟਿੰਗ ਇਲੈਵਨ (ਕੋਚ ਸਚਿਨ ਤੇਂਦੁਲਕਰ) : ਮੈਥਿਊ ਹੈਡੇਨ, ਜਸਟਿਨ ਲੈਂਗਰ, ਰਿਕੀ ਪੋਂਟਿੰਗ (ਕਪਤਾਨ), ਐਲਿਸੀ ਵਿਲਾਨੀ, ਬ੍ਰਾਇਨ ਲਾਰਾ, ਫੋਈਬੇ ਲਿਚਫੀਲਡ, ਬ੍ਰੈਡ ਹੈਡਿਨ (ਵਿਕਟਕੀਪਰ), ਬ੍ਰੈਟ ਲੀ, ਵਸੀਮ ਅਕਰਮ, ਡੈਨ ਕ੍ਰਿਸਚੀਅਨ ਅਤੇ ਲਿਊਕ ਹੋਗ।

ਗਿਲਕ੍ਰਿਸਟ ਇਲੈਵਨ (ਕੋਚ ਟਿਮ ਪੇਨ)— ਐਡਮ ਗਿਲਕ੍ਰਿਸਟ (ਕਪਤਾਨ ਅਤੇ ਵਿਕਟਕੀਪਰ), ਸ਼ੇਨ ਵਾਟਸਨ, ਬ੍ਰੈਡ ਹੋਗ, ਯੁਵਰਾਜ ਸਿੰਘ, ਐਲੇਕਸ ਬਲੈਕਵੈਲ, ਐਂਡ੍ਰਿਊ ਸਾਇਮੰਡਸ, ਕਰਟਨੀ ਵਾਲਸ਼, ਨਿਕ ਰਿਵੋਲਡ, ਪੀਟਰ ਸਿਡਲ, ਫਵਾਦ ਅਹਿਮਦ ਅਤੇ ਇਕ ਹੋਰ ਖਿਡਾਰੀ ਦਾ ਅਜੇ ਐਲਾਨ ਹੋਣਾ ਹੈ।

 

Tarsem Singh

This news is Content Editor Tarsem Singh