ਆਖਿਰ ਕਿਉਂ ਯੁਵਰਾਜ ਨੇ ਹੇਜ਼ਲ ਦੀ ਤਸਵੀਰ ਨਾਲ ਲਿਖਿਆ ''YouWeCan Foundation''

12/21/2018 4:44:32 PM

ਨਵੀਂ ਦਿੱਲੀ—ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 12ਵੇਂ ਸੀਜ਼ਨ 'ਚ ਯੁਵਰਜ ਸਿੰਘ ਮੁੰਬਈ ਇੰਡੀਅਨਜ਼ ਵੱਲੋਂ ਖੇਡਣਗੇ। ਲੰਮੇ ਸਮੇਂ ਤੋਂ ਇੰਟਰਨੈਸ਼ਨਲ ਕ੍ਰਿਕਟ ਤੋਂ ਬਾਹਰ ਚੱਲ ਰਹੇ ਯੁਵੀ ਨੇ ਸੋਸ਼ਲ ਮੀਡੀਆ 'ਤੇ ਪਤਨੀ ਹੇਜਲ ਕੀਚ ਦੀ ਇਕ ਫੋਟੋ ਸ਼ੇਅਰ ਕਰਕੇ ਵੱਡੀ ਘੋਸ਼ਣਾ ਕੀਤੀ ਹੈ। ਯੁਵੀ ਦੇ 'YouWeCan Foundation' ਦੀ ਗੁੱਡਵਿਲ ਐਬੇਸਡਰ ਹੁਣ ਹੇਜਲ ਕੀਚ ਹੋਵੇਗੀ। ਯੁਵਰਾਜ ਸਿੰਘ ਨੇ ਹੇਜਲ ਕੀਚ ਦੀ ਇਕ ਫੋਟੋ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਦੀ ਗੋਦ 'ਚ ਬੱਚਾ ਹੈ। ਯੁਵੀ ਨੇ ਲਿਖਿਆ, 'YouWeCan Foundation' ਦੀ ਨਵੀਂ ਗੁੱਡਵਿਲ ਐਬੇਸਡਰ ਹੇਜਲ ਕੀਚ ਦਾ ਸੁਵਾਗਤ ਕਰਦੇ ਹੋਏ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਕੈਂਸਰ ਨਾਲ ਜੂਝ ਰਹੇ ਲੋਕਾਂ ਦੀ ਮੇਂਟਲ ਹੈਲਥ ਅਤੇ ਇਸਦੇ ਬਾਰੇ 'ਚ ਕੈਂਸਰ ਪੀੜੀਤਾਂ ਦੇ ਪਰਿਵਾਰ ਵਾਲਿਆਂ ਨੂੰ ਹੇਜਲ ਜਾਗਰੂਕ ਕਰੇਗੀ। ਕੈਂਸਰ ਮਰੀਜ਼ਾਂ ਦੀ ਕਾਊਂਸਲਿੰਗ ਅਤੇ ਉਨ੍ਹਾਂ ਦੇ ਇਮੋਸ਼ਨਲ ਸਪੋਰਟ ਦੇਵੇਗੀ ਹੇਜਲ ਕੀਚ।'

 
 
 
 
 
View this post on Instagram
 
 
 
 
 
 
 
 
 

Extremely happy to welcome on board, @hazelkeechofficial as Goodwill Ambassador for YouWeCan Foundation. She will champion the cause of mental health for cancer patients by helping us spread awareness about the need to provide emotional support and counselling to cancer patients, their families and caregivers. @youwecan

A post shared by Yuvraj Singh (@yuvisofficial) on Dec 20, 2018 at 6:23am PST

2012 'ਚ ਯੁਵੀ ਨੇ ਖੁਦ ਕੈਂਸਰ ਖਿਲਾਫ ਜੰਗ ਲੜੀ ਅਤੇ ਇਸ 'ਚ ਜਿੱਤ ਹਾਸਲ ਕੀਤੀ ਸੀ। ਯੁਵੀ ਪਿਛਲੇ ਕਾਫੀ ਸਮੇਂ ਤੋਂ ) ਚਲਾ ਰਹੇ ਹਨ ਅਤੇ ਕੈਂਸਰ ਪੀੜਿਤਾਂ ਦੀ ਮਦਦ ਕਰਦੇ ਹਨ। ਕੁਝ ਸਮੇਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਹੇਜਲ ਕੀਚ ਮਾਂ ਬਣਨ ਵਾਲੀ ਹੈ, ਹਾਲਾਂਕਿ ਇਸ 'ਤੇ ਦੋਵਾਂ ਨੇ ਕੋਈ ਬਿਆਨ ਨਹੀਂ ਦਿੱਤਾ ਹੈ।

 

suman saroa

This news is Content Editor suman saroa