ਇਸ ਐਕਟ੍ਰਸ ਦੇ ਬੈਟਿੰਗ ਸਕਿਲ ਦੇ ਕਾਇਲ ਹੋਏ ਯੁਵੀ, ਅਭਿਨੇਤਰੀ ਨੇ ਵੀ ਪ੍ਰਗਟਾਈ ਇਹ ਇੱਛਾ

01/03/2020 2:18:00 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ 'ਚ 'ਸਿਕਸਰ ਕਿੰਗ' ਦੇ ਨਾਂ ਨਾਲ ਮਸ਼ਹੂਰ ਯੁਵਰਾਜ ਸਿੰਘ ਬਾਲੀਵੁੱਡ ਅਭਿਨੇਤਰੀ ਸੈਯਾਮੀ ਖੇਰ ਦੇ ਬੱਲੇਬਾਜ਼ੀ ਹੁਨਰ ਤੋਂ ਕਾਫੀ ਪ੍ਰਭਾਵਿਤ ਹਨ। ਸੈਯਾਮੀ ਨੇ ਨਵੇਂ ਸਾਲ ਦੇ ਮੌਕੇ 'ਤੇ ਇਕ ਵੀਡੀਓ ਟਵੀਟ ਕਰਦੇ ਹੋਏ ਲਿਖਿਆ ਕਿ, '2020 ਫ੍ਰੰਟ ਫੁੱਟ 'ਤੇ।' ਇਸ 'ਚ ਸੈਯਾਮੀ ਕ੍ਰਿਕਟ ਖੇਡਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਨ੍ਹਾਂ ਸਟ੍ਰੇਟ ਡਰਾਈਵ ਲਗਾਈ। ਉਨ੍ਹਾਂ ਦੇ ਇਸ ਵੀਡੀਓ 'ਤੇ ਯੁਵਰਾਜ ਸਿੰਘ ਨੇ ਟਵੀਟ ਕਰਨ 'ਚ ਦੇਰੀ ਨਹੀਂ ਕੀਤੀ ਅਤੇ ਰਿਪਲਾਈ ਕੀਤਾ। ਯੁਵਰਾਜ ਸਿੰਘ ਨੇ ਲਿਖਿਆ, 'ਚੰਗਾ ਸ਼ਾਟ ਹੈ ਦੋਸਤ।'

ਖੁਦ ਨੂੰ ਮਿਲੀ ਤਾਰੀਫ 'ਤੇ ਸੈਯਾਮੀ ਨੇ ਯੁਵਰਾਜ ਸਿੰਘ ਦੇ ਕੁਮੈਂਟ 'ਤੇ ਸ਼ਾਨਦਾਰ ਜਵਾਬ ਦਿੱਤਾ। ਸੈਯਾਨੀ ਨੇ ਕਿਹਾ, ''ਅਜੇ ਵੀ ਤੁਹਾਨੂੰ ਗੇਂਦਬਾਜ਼ੀ ਕਰਨ ਦਾ ਇੰਤਜ਼ਾਰ ਕਰ ਰਹੀ ਹਾਂ। ਸੈਯਾਮੀ ਖੇਰ ਨੇ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਮਿਰਜ਼ਿਆ ਫਿਲਮ ਤੋਂ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਯੁਵਰਾਜ ਨੇ ਇਸ ਤੋਂ ਪਹਿਲਾਂ ਦੇਸ਼ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਇਕ ਦਿਲ ਜਿੱਤਣ ਵਾਲਾ ਮੈਸੇਜ ਕੀਤਾ ਸੀ। ਯੁਵਰਾਜ ਨੇ ਲਿਖਿਆ, ਤੁਹਾਨੂੰ ਸਾਰਿਆਂ ਨੂੰ ਨਵੇਂ ਦਹਾਕੇ ਦੀਆਂ ਸ਼ੁਭਕਾਮਨਾਵਾਂ। ਇਹ ਨਵਾਂ ਸਾਲ ਤੁਹਾਡੇ ਸਾਰਿਆਂ ਲਈ ਬਹੁਤ ਜ਼ਿਆਦਾ ਪਿਆਰ ਦੇ ਨਾਲ ਭਾਈਚਾਰਕ ਸਾਂਝ, ਸ਼ਾਂਤੀ, ਖ਼ੁਸ਼ੀ ਅਤੇ ਚੰਗੀ ਸਿਹਤ ਲੈ ਕੇ ਆਵੇ। #happynewyear2020।

Tarsem Singh

This news is Content Editor Tarsem Singh