ਮੈਚ ਤੋਂ ਪਹਿਲਾਂ ਬ੍ਰੈਟ ਲੀ ਤੋਂ ਡਰੇ ਯੁਵਰਾਜ, ਕਿਹਾ- 150 KM/H ਦੀ ਰਫਤਾਰ ਨਾਲ ਨਾ ਕਰਨਾ ਗੇਂਦਬਾਜ਼ੀ

02/08/2020 4:42:14 PM

ਨਵੀਂ ਦਿੱਲੀ : ਬੁਸ਼ਫਾਇਰ ਕ੍ਰਿਕਟ ਬੈਸ਼ ਚੈਰਿਟੀ ਲੀਗ ਮੈਚ ਵਿਚ ਖੇਡਣ ਨੂੰ ਲੈ ਕੇ ਭਾਰਤੀ ਮਿਡਲ ਆਰਡਰ ਬੱਲੇਬਾਜ਼ ਯੁਵਰਾਜ ਸਿੰਘ ਕਾਫੀ ਉਤਸ਼ਾਹਿਤ ਹਨ। ਮੈਲਬੋਰਨ ਵਿਚ ਹੋਣ ਵਾਲੇ ਮੈਚ ਨੂੰ ਲੈ ਕੇ ਉਸ ਨੇ ਪ੍ਰੈੱਸ ਕਾਨਫ੍ਰੰਸ ਦੌਰਾਨ ਆਪਣਾ ਇਕ ਡਰ ਜ਼ਾਹਰ ਕੀਤਾ। ਦਰਅਸਲ, ਪ੍ਰੈੱਸ ਕਾਨਫ੍ਰੰਸ ਦੌਰਾਨ ਯੁਵਰਾਜ ਸਿੰਘ ਹਲਕ-ਫੁਲਕੇ ਮਜ਼ਾਕ ਦੇ ਮੂਡ ਵਿਚ ਵੀ ਦਿਸੇ। ਯੁਵਰਾਜ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਬ੍ਰੈੱਟ ਲੀ ਦੀ 150 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ ਨੂੰ ਖੇਡਣ ਲਈ ਤਿਆਰ ਹਨ ਤਾਂ ਉਸ ਨੇ ਕਿਹਾ ਕਿ ਉਹ 135 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ ਤਾਂ ਖੇਡ ਲੈਣਗੇ ਪਰ ਜੇਕਰ ਬ੍ਰੈੱਟ ਲੀ ਇੰਨੀ ਤੇਜ਼ ਗੇਂਦ ਸੁੱਟਣਗੇ ਤਾਂ ਉਹ ਨਾਨ ਸਟ੍ਰਾਈਕ ਐਂਡ 'ਤੇ ਖੜੇ ਹੋਣਾ ਪਸੰਦ ਕਰਨਗੇ। ਦੇਖੋ ਵੀਡੀਓ :

ਟੀਮਾਂ ਇਸ ਤਰ੍ਹਾਂ ਹਨ :
ਰਿਕੀ ਪੋਂਟਿੰਗ ਪਲੇਇੰਗ ਇਲੈਵਨ :
ਮੈਥਿਊ ਹੇਡਨ, ਜਸਟਿਨ ਲੈਂਗਰ, ਰਿਕੀ ਪੋਂਟਿੰਗ (ਕਪਤਾਨ), ਐਲਿਸੇ ਵਿਲਾਨੀ, ਬ੍ਰਾਇਨ ਲਾਰਾ, ਫੋਬੇ ਲੀਚਫੀਲਡ, ਬ੍ਰੈਡ ਹੈਡਿਨ (ਵਿਕਟਕੀਪਰ), ਬ੍ਰੈੱਟ ਲੀ, ਵਸੀਮ ਅਕਰਮ, ਡੈਨ ਕ੍ਰਿਸਟਿਅਨ, ਲਿਊਕ ਹਾਜ। ਕੋਚ : ਸਚਿਨ ਤੇਂਦੁਲਕਰ

ਐਡਮ ਗਿਲਕ੍ਰਿਸਟ ਪਲੇਇੰਗ ਇਲੈਵਨ : ਐਡਮ ਗਿਲਕ੍ਰਿਸਟ (ਕਪਤਾਨ, ਵਿਕਟਕੀਪਰ), ਸ਼ੇਨ ਵਾਟਸਨ, ਬ੍ਰੈਡ ਹਾਜ, ਯੁਵਰਾਜ ਸਿੰਘ, ਐਲੈਕਸ ਬਲੈਕਵੈਲ, ਐਂਡ੍ਰਿਊ ਸਾਈਮੰਡਸ, ਕਰਟਨੀ ਵਾਲਸ਼, ਨਿਕ ਰਿਵੋਲਡ, ਪੀਟਰ ਸਿਡਲ, ਫਵਾਦ ਅਹਿਮਦ (ਇਕ ਹੋਰ ਐਲਾਨ ਕੀਤਾ ਜਾਣਾ ਹੈ)। ਕੋਚ : ਟਿਮ ਪੇਨ