ਯੁਵਰਾਜ ਨੇ ਵੀ ਚੁੱਕਿਆ ਵਰਲਡ ਕੱਪ 'ਚ ਧੋਨੀ ਨੂੰ 7 ਨੰਬਰ 'ਤੇ ਭੇਜਣ 'ਤੇ ਸਵਾਲ, ਕਹੀ ਇਹ ਗੱਲ

09/27/2019 12:28:14 PM

ਸਪੋਰਟਸ ਡੈਸਕ— ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਯੁਵਰਾਜ ਸਿੰਘ ਨੇ ਪਿਛਲੇ ਕੁਝ ਸਮਾਂ ਪਹਿਲਾਂ ਹੀ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਿਹਾ ਦਿੱਤਾ। ਸਿਕਸਰ ਕਿੰਗ ਨਾਂ ਨਾਲ ਖਾਸ ਪਹਿਚਾਣ ਬਣਾਉਣ ਵਾਲੇ ਯੁਵਰਾਜ ਸਿੰਘ ਨੇ ਆਪਣੇ ਲੰਬੇ ਕਰੀਅਰ ਨੂੰ ਇੱਥੇ ਹੀ ਰੋਕਣ ਦਾ ਫੈਸਲਾ ਕੀਤਾ ਪਰ ਯੁਵੀ ਜਿਸ ਤਰ੍ਹਾਂ ਦੇ ਖਿਡਾਰੀ ਸਨ, ਭਾਰਤ ਨੂੰ ਹੁਣ ਤੱਕ ਉਨ੍ਹਾਂ ਦੇ ਮੁਕਾਬਲੇ ਦਾ ਕੋਈ ਖਿਡਾਰੀ ਨਹੀਂ ਮਿਲਿਆ ਹੈ। ਕ੍ਰਿਕਟ ਤੋਂ ਸੰਨਿਆਸ ਤੋਂ ਬਾਅਦ ਭਾਰਤੀ ਟੀਮ ਨੂੰ ਲੈ ਕੇ ਯੁਵਰਾਜ ਨੇ ਕਈ ਗੱਲਾਂ ਸਾਂਝੀਆਂ ਕੀਤੀਆਂ।PunjabKesari
ਧੋਨੀ ਨੂੰ ਸੱਤ ਨੰਬਰ 'ਤੇ ਬੱਲੇਬਾਜ਼ੀ ਕਰਵਾਉਣ 'ਤੇ ਹੈਰਾਨ ਸਨ ਯੁਵੀ
ਸਿਕਸਰ ਕਿੰਗ ਯੁਵਰਾਜ ਸਿੰਘ ਨੂੰ ਲੱਗਦਾ ਹੈ ਕਿ ਕ੍ਰਿਕਟ ਵਰਲਡ ਕੱਪ ਦੇ ਸੈਮੀਫਾਈਨਲ ਮੈਚ 'ਚ ਮਹਿੰਦਰ ਸਿੰਘ ਧੋਨੀ ਨੂੰ 7 ਨੰਬਰ 'ਤੇ ਭੇਜਣ ਦਾ ਫੈਸਲਾ ਗਲਤ ਸੀ। ਯੁਵਾਰਜ ਨੇ ਇਕ ਪ੍ਰੋਗਰਾਮ ਦੇ ਦੌਰਾਨ ਕਿਹਾ ਕਿ ਸੈਮੀਫਾਈਨਲ ਮੈਚ ਦੌਰਾਨ ਜਦ ਧੋਨੀ ਨੂੰ ਸੱਤ ਨੰਬਰ 'ਤੇ ਉਤਾਰਿਆ ਗਿਆ ਤਾਂ ਉਹ ਹੈਰਾਨ ਰਹਿ ਗਏ। ਮੇਰੇ ਮੁਤਾਬਕ ਜੇਕਰ ਉਹ ਉਪਰ ਖੇਡਣ ਆਉਂਦੇ ਤਾਂ ਭਾਰਤੀ ਟੀਮ ਨੂੰ ਇਸ ਦਾ ਫਾਇਦਾ ਹੋਣਾ ਸੀ। ਇਸ ਮੈਚ 'ਚ ਧੋਨੀ ਅਤੇ ਰਵਿੰਦਰ ਜਡੇਜਾ ਹੀ ਭਾਰਤ ਨੂੰ ਕਾਫੀ ਅੱਗੇ ਤੱਕ ਲੈ ਗਏ ਸਨ। ਜੇਕਰ ਮਾਹੀ ਪਹਿਲਾਂ ਆਉਂਦੇ ਤਾਂ ਮੈਚ ਦਾ ਨਤੀਜਾ ਕੁਝ ਹੋਰ ਹੋ ਸਕਦਾ ਸੀ।PunjabKesariਟੀਮ ਮੈਨੇਜਮੈਂਟ ਨੂੰ ਦੇਣਾ ਹੋਵੇਗਾ ਪੰਤ 'ਤੇ ਧਿਆਨ
ਯੁਵਰਾਜ ਨੇ ਪ੍ਰੋਗਰਾਮ ਦੌਰਾਨ ਰਿਸ਼ਭ ਪੰਤ ਦੀ ਆਲੋਚਨਾ 'ਤੇ ਹੈਰਾਨੀ ਵੀ ਜ਼ਾਹਰ ਕੀਤੀ। ਉਨ੍ਹਾਂ ਨੇ ਕਿਹਾ- ਮੈਨੂੰ ਨਹੀਂ ਪਤਾ ਕਿ ਰਿਸ਼ਭ ਪੰਤ ਨਾਲ ਕੀ ਗੱਲ ਹੋ ਰਹੀ ਹੈ। ਉਨ੍ਹਾਂ ਦੀ ਆਲੋਚਨਾ ਕਿਉਂ ਹੋ ਰਹੀ ਹੈ। ਜਦੋਂ ਖਿਡਾਰੀ ਚੰਗਾ ਨਹੀਂ ਕਰ ਰਿਹਾ ਹੁੰਦਾ ਤਾਂ ਆਲੋਚਨਾ ਕਰਨੀ ਬਹੁਤ ਸੌਖੀ ਹੁੰਦੀ ਹੈ ਅਤੇ ਜੇ ਉਹ ਚੰਗਾ ਕਰ ਰਿਹਾ ਹੈ ਤਾਂ ਪੂਰੀ ਦੁਨੀਆ ਬੋਲਦੀ ਹੈ। ਮੈਨੂੰ ਲਗਦਾ ਹੈ ਕਿ ਇਹ ਚੀਜ਼ਾਂ ਉਸ ਨਾਲ ਨਹੀਂ ਹੋਣੀਆਂ ਚਾਹੀਦੀਆਂ। ਉਸ ਦੇ ਕੋਲ ਬੈਠ ਕੇ ਗੱਲ ਕਰਨ। ਉਸ ਨੂੰ ਸਮਝਣ ਕਿਉਂਕਿ ਮੈਂ ਮਹਿਸੂਸ ਕੀਤਾ ਹੈ ਕਿ ਰਿਸ਼ਭ ਪੰਤ ਮੈਂਟਲੀ ਬੈਕਅਪ ਦੀ ਸਮੱਸਿਆ ਹੈ। ਤੁਸੀਂ ਕਿਸੇ ਦੀ ਆਲੋਚਨਾ ਕਰਕੇ ਬੈਸਟ ਨਹੀਂ ਕੱਢ ਸਕਦੇ।PunjabKesari


Related News