ਯੁਵਰਾਜ ਦਾ ਖੁਲਾਸਾ, ਮੇਰਾ ਬੱਲਾ ਖੋਹ ਕੇ ਇਸ ਕ੍ਰਿਕਟਰ ਨੇ 31 ਗੇਂਦਾਂ ''ਹੀ ਬਣਾ ਦਿੱਤੀਆਂ 57 ਦੌੜਾਂ

04/22/2020 1:19:38 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਭਾਰਤ ਵਿਚ ਹਰ ਜਗ੍ਹਾ ਬੰਦ ਹੈ। ਉਸੇ ਬੰਦ ਵਿਚ ਕ੍ਰਿਕਟ ਦੇ ਮੈਦਾਨ ਵੀ ਖਾਲੀ ਪਏ ਹਨ ਤਾਂ ਕ੍ਰਿਕਟਰਸ ਵੀ ਖੇਡਣ ਦੀ ਜਗ੍ਹਾ ਸੋਸ਼ਲ ਮੀਡੀਆ ਆਪਣੇ ਪ੍ਰਸ਼ੰਸਕਾਂ ਨਾਲ ਜੁਡ਼ ਰਹੇ ਹਨ।

ਯੁਵਰਾਜ ਸਿੰਘ ਨੇ ਮੁਹੰਮਦ ਕੈਫ ਸਾਹਮਣੇ ਕੀਤਾ ਖੁਲਾਸਾPunjabKesari
ਲਾਕਡਾਊਨ ਦੌਰਾਨ ਸੋਸ਼ਲ ਮੀਡੀਆ 'ਤੇ ਕਈ ਖਿਡਾਰੀਆਂ ਨੇ ਆਪਣੇ ਕਰੀਅਰ ਵਿਚ ਹੋਈ ਕਈ ਅਜਿਹੀਆਂ ਘਟਨਾਵਾਂ ਦਾ ਖੁਲਾਸਾ ਕੀਤਾ ਹੈ ਜੋ ਸ਼ਾਇਦ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਦੱਸਿਆ ਪਰ ਇਸ ਖਾਲੀ ਸਮੇਂ ਵਿਚ ਉਨ੍ਹਾਂ ਵੱਲੋਂ ਕਈ ਖੁਲਾਸੇ ਕੀਤੇ ਜਾ ਰਹੇ ਹਨ। ਭਾਰਤੀ ਕ੍ਰਿਕਟ ਟੀਮ ਦੇ 2 ਸਾਬਕਾ ਦਿੱਗਜ ਰਹੇ ਯੁਵਰਾਜ ਸਿੰਘ ਅਤੇ ਮੁਹੰਮਦ ਕੈਫ ਜੋ ਸਾਲ 2001 ਦੀ ਨੈਟਵੈਸਟ ਸੀਰੀਜ਼ ਦੀ ਜਿੱਤ ਦੇ ਹੀਰੋ ਰਹੇ ਉਹ ਇਕ-ਦੂਜੇ ਸਾਹਮਣੇ ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਲਾਈਵ ਚੈਟ ਦੇ ਜ਼ਰੀਏ ਸਾਹਮਣੇ ਆਏ। ਇਸ ਦੌਰਾਨ ਯੁਵਰਾਜ ਨੇ ਇਕ ਖੁਲਾਸਾ ਕੀਤਾ।

ਯੁਵੀ ਦੇ ਬੱਲੇ ਨਾਲ ਪਠਾਨ ਨੇ ਖੇਡੀ ਤੂਫਾਨੀ ਪਾਰੀPunjabKesari
ਯੁਵੀ ਨੇ ਇਸ ਚੈਟ ਵਿਚ ਕੈਫ ਨਾਲ ਗੱਲਬਾਤ ਦੌਰਾਨ ਖੁਲਾਸਾ ਕਰਦਿਆਂ ਦੱਸਿਆ ਕਿ ਹਾਲ ਹੀ 'ਚ ਭਾਰਤ ਦੇ ਆਲਰਾਊਂਡਰ ਨੇ ਉਸ ਦੇ ਹੱਥੋਂ ਬੱਲਾ ਖੋਹ ਕੇ ਵਿਰੋਧੀ ਗੇਂਦਬਾਜ਼ਾਂ ਦੀ ਰੱਜ ਕੇ ਕਲਾਸ ਲਈ। ਯੁਵੀ ਨੇ ਕਿਹਾ ਕਿ ਹਾਲ ਹੀ 'ਚ ਖੇਡੀ ਗਈ ਰੋਡ ਸੇਫਟੀ ਵਰਲਡ ਸੀਰੀਜ਼ ਦੇ ਮੈਚ ਵਿਚ ਇਰਫਾਨ ਪਠਾਨ ਦੀ ਗੱਲ ਕੀਤੀ, ਜਿਸ ਨੇ ਸ਼੍ਰੀਲੰਕਾ ਖਿਲਾਫ ਦੂਜੇ ਮੈਚ ਵਿਚ ਸਿਰਫ 31 ਗੇਂਦਾਂ ਵਿਚ 57 ਦੌਡ਼ਾਂ ਬਣਾ ਕੇ ਭਾਰਤ ਨੂੰ ਜਿੱਤ ਦਿਵਾਈ। 

ਯੁਵੀ ਨੇ ਕਿਹਾ ਕਿ ਸੀਰੀਜ਼ ਵਿਚ ਇਰਫਾਨ ਪਠਾਨ ਨੇ ਤਾਂ ਕਮਾਲ ਹੀ ਕਰ ਦਿੱਤਾ ਸੀ। ਪਠਾਨ ਮੇਰਾ ਬੱਲਾ ਲੈ ਕੇ ਗਏ ਸੀ ਅਤੇ ਤਾਬੜਤੋੜ ਬੱਲੇਬਾਜ਼ੀ ਕੀਤੀ। ਇੱਥੇ ਲੰਕਾ ਲੀਜੈਂਡ ਨੇ 138 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿਚ ਭਾਰਤ ਨੂੰ ਸ਼ੁਰੂਆਤੀ ਝਟਕੇ ਲੱਗੇ ਪਰ ਇਰਫਾਨ ਨੇ 6 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 31 ਗੇਂਦਾਂ ਵਿਚ 57 ਦੌੜਾਂ ਬਣਾ ਕੇ ਭਾਰਤ ਨੂੰ 5 ਵਿਕਟਾਂ ਨਾਲ ਜਿੱਤ ਦਿਵਾ ਦਿੱਤੀ।


Ranjit

Content Editor

Related News