ਯੁਵੀ ਨੂੰ ਯਾਦ ਆਈ ਡੈਬਿਊ ਸੀਰੀਜ਼, ਦ੍ਰਾਵਿੜ ਨਾਲ ਫੋਟੋ ਸ਼ੇਅਰ ਕਰ ਲਿਖੀ ਇਹ ਗੱਲ

10/04/2019 12:11:04 AM

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਤੇ ਕ੍ਰਿਕਟ ਵਿਸ਼ਵ ਕੱਪ 2011 ਦੇ ਹੀਰੋ ਯੁਵਰਾਜ ਸਿੰਘ ਇਨ੍ਹਾ ਦਿਨੀਂ ਪੁਰਣੀ ਯਾਦਾਂ 'ਚ ਖੋਏ ਹੋਏ ਹਨ। ਦਰਅਸਲ, ਯੁਵਰਾਜ ਨੇ ਆਪਣੇ ਕਰੀਅਰ ਦੀ ਪਹਿਲੀ ਚੈਂਪੀਅਨਸ਼ਿਪ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹ ਲੀਜੈਂਡ ਰਾਹੁਲ ਦ੍ਰਾਵਿੜ ਦੇ ਨਾਲ ਖੜ੍ਹੇ ਦਿਖ ਰਹੇ ਹਨ। ਯੁਵਰਾਜ ਨੇ 2000 'ਚ ਆਈ. ਸੀ. ਸੀ. ਚੈਂਪੀਅਨਸ ਟਰਾਫੀ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅਕਤੂਬਰ 2000 'ਚ ਉਸ ਨੇ ਕੀਨੀਆ ਵਿਰੁੱਧ ਡੈਬਿਊ ਮੈਚ ਖੇਡਿਆ ਸੀ।


ਯੁਵਰਾਜ ਦੇ ਨਾਲ ਉਸ ਤਸਵੀਰ 'ਚ ਰਾਹੁਲ ਦ੍ਰਾਵਿੜ ਦੇ ਨਾਲ ਵਿਜੈ ਦਹਿਆ ਵੀ ਖੜ੍ਹੇ ਨਜ਼ਰ ਆ ਰਹੇ ਹਨ। ਯੁਵਰਾਜ ਨੇ ਇਸ ਤਸਵੀਰ ਦੇ ਨਾਲ ਲਿਖਿਆ ਹੈ- ਮੇਜਰ ਥ੍ਰੋਬੈਕ... ਭਾਰਤੀ ਟੀਮ 'ਚ ਖੇਡਣ ਦੇ ਲਈ ਪਹਿਲੀ ਵਾਰ ਸਿਲੇਕਟ ਹੋਣ 'ਤੇ। ਇਸ ਦੇ ਨਾਲ ਹੀ ਯੁਵਰਾਜ ਨੇ ਪ੍ਰਾਊਡ ਮੋਂਮੇਂਟ ਤੇ ਪ੍ਰਾਈਸਲੈਸ ਮੈਮੋਰੀ ਨੂੰ ਵੀ ਹੈਸ਼ਟੈਗ ਦਿੱਤਾ ਹੈ।


ਜ਼ਿਕਰਯੋਗ ਹੈ ਕਿ ਯੁਵਰਾਜ ਨੂੰ ਡੈਬਿਊ ਮੈਚ 'ਚ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ ਸੀ। ਇਸ ਨਾਲ ਅਗਲੇ ਹੀ ਮੈਚ 'ਚ ਆਸਟਰੇਲੀਆ ਵਿਰੁੱਧ ਉਸ ਨੇ 80 ਗੇਂਦਾਂ 'ਤੇ 84 ਦੌੜਾਂ ਬਣਾ ਕੇ ਸਭ ਦਾ ਧਿਆਨ ਖਿੱਚ ਲਿਆ ਸੀ। ਯੁਵਰਾਜ ਨੇ ਆਪਣੇ ਪਾਰੀ ਦੌਰਾਨ 12 ਚੌਕੇ ਵੀ ਲਗਾਏ ਸਨ। ਯੁਵਰਾਜ ਨੇ ਭਾਰਤ ਵਲੋਂ 304 ਵਨ ਡੇ ਮੈਚ, 40 ਟੈਸਟ ਮੈਚ ਤੇ 58 ਟੀ-20 ਮੈਚ ਖੇਡ ਚੁੱਕੇ ਹਨ।

Gurdeep Singh

This news is Content Editor Gurdeep Singh