ਯੁਵਰਾਜ ਨੂੰ ਕਿਸੇ IPL ਟੀਮ ''ਚ ਲੰਬੇ ਸਮੇਂ ਤਕ ਨਾ ਟਿਕਣ ਦਾ ਮਲਾਲ

07/09/2019 9:59:16 PM

ਕੋਲਕਾਤਾ — ਯੁਵਰਾਜ ਸਿੰਘ ਨੇ ਦੋ ਵਿਸ਼ਵ ਕੱਪ ਟੂਰਨਾਮੈਂਟਾਂ ਵਿਚ ਭਾਰਤ ਨੂੰ ਚੈਂਪੀਅਨ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ ਪਰ ਇਸ ਬੱਲੇਬਾਜ਼ ਨੂੰ ਮਲਾਲ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਉਸ ਦੀ ਚੰਗੀ ਮੰਗ ਹੋਣ ਤੋਂ ਬਾਅਦ ਵੀ ਉਹ ਕਿਸੇ ਵੀ ਟੀਮ ਨਾਲ ਜ਼ਿਆਦਾ ਸਮੇਂ ਤਕ ਟਿਕ ਨਹੀਂ ਸਕਿਆ।


ਪਿਛਲੇ ਮਹੀਨੇ ਸੰਨਿਆਸ ਦਾ ਐਲਾਨ ਕਰਨ ਵਾਲਾ ਇਹ ਹਰਫਨਮੌਲਾ ਖਿਡਾਰੀ ਆਪਣੇ ਆਈ. ਪੀ. ਐੱਲ. ਕਰੀਅਰ ਵਿਚ 6 ਟੀਮਾਂ ਦਾ ਹਿੱਸਾ ਰਿਹਾ। ਉਸ ਦੇ ਟੀਮ ਵਿਚ ਰਹਿੰਦੇ ਹੋਏ ਸਨਰਾਈਜ਼ਰਜ਼ ਹੈਦਰਾਬਾਦ (2016) ਅਤੇ ਮੁੰਬਈ ਇੰਡੀਅਨਜ਼ (2019) ਨੇ ਖਿਤਾਬ ਵੀ ਜਿੱਤਿਆ। ਆਈ. ਪੀ. ਐੱਲ. 2014 ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ) ਨੇ ਨੀਲਾਮੀ ਵਿਚ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੂੰ ਪਛਾੜ ਕੇ 14 ਕਰੋੜ ਰੁਪਏ ਦੀ ਬੋਲੀ ਲਾ ਕੇ ਉਸ ਨੂੰ ਟੀਮ ਨਾਲ ਜੋੜਿਆ ਸੀ। 37 ਸਾਲਾ ਇਹ ਖਿਡਾਰੀ ਹਾਲਾਂਕਿ ਕਦੇ ਕਿਸੇ ਟੀਮ ਦਾ ਅਜਿਹਾ ਚਿਹਰਾ ਨਹੀਂ ਬਣ ਸਕਿਆ, ਜਿਵੇਂ ਮਹਿੰਦਰ ਸਿੰਘ ਧੋਨੀ ਚੇਨਈ ਸੁਪਰਕਿੰਗਜ਼ ਅਤੇ ਵਿਰਾਟ ਕੋਹਲੀ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਹਨ। ਭਾਰਤੀ ਚੈਂਬਰਸ ਆਫ ਕਾਮਰਸ ਦੀ 91ਵੀਂ ਸਾਲਾਨਾ ਆਮ ਬੈਠਕ ਵਿਚ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਨਾਲ ਨਿਵਾਜੇ ਜਾਣ ਤੋਂ ਬਾਅਦ ਯੁਵਰਾਜ ਨੇ ਕਿਹਾ, ''ਮੈਂ ਇਸ ਬਾਰੇ ਨਹੀਂ ਦੱਸ ਸਕਦਾ ਕਿ ਅਜਿਹਾ ਕਿਉਂ ਹੈ ਪਰ ਮੈਂ ਕਿਸੇ ਵੀ ਟੀਮ ਨਾਲ ਲੰਬੇ ਸਮੇਂ ਤਕ ਨਹੀਂ ਰਹਿ ਸਕਿਆ। ਮੈਂ ਉਸ ਸਮੇਂ ਕਿਸੇ ਟੀਮ ਨਾਲ ਨਹੀਂ ਜੁੜ ਸਕਿਆ, ਜਿਥੇ ਕਰੀਅਰ ਦੌਰਾਨ ਤੁਸੀਂ ਇਕ ਜਾਂ ਦੋ ਫ੍ਰੈਂਚਾਈਜ਼ੀ ਟੀਮਾਂ ਨਾਲ ਜੁੜੇ ਰਹਿੰਦੇ ਹੋ।'' ਉਸ ਨੇ ਕਿਹਾ, ''ਮੈਂ ਕੇ. ਕੇ. ਆਰ. ਨਾਲ ਲਗਭਗ ਜੁੜ ਹੀ ਗਿਆ ਸੀ ਪਰ ਅੰਤਿਮ ਸਮੇਂ ਵਿਚ ਆਰ. ਸੀ. ਬੀ. ਨਾਲ ਚਲਾ ਗਿਆ। ਆਰ. ਸੀ. ਬੀ. ਦੇ ਨਾਲ ਆਈ. ਪੀ. ਐੱਲ. ਵਿਚ ਮੇਰਾ ਸਰਵਸ੍ਰੇਸ਼ਠ ਸਮਾਂ ਸੀ। ਕੇ. ਕੇ. ਆਰ. ਲਈ ਨਾ ਖੇਡਣਾ ਮੇਰੇ ਲਈ  ਮੰਦਭਾਗਾ ਰਿਹਾ।''

Gurdeep Singh

This news is Content Editor Gurdeep Singh