ਯੁਵੀ ਦਾ ਸੋਸ਼ਲ ਮੀਡੀਆ ''ਤੇ ਵੱਖਰਾ ਚੈਲੇਂਜ, ਲੋਕਾਂ ਨੂੰ ਆ ਰਿਹਾ ਹੈ ਪਸੰਦ
07/08/2019 11:56:08 PM
ਸਪੋਰਟਸ ਡੈੱਕਸ— ਬੋਤਲ ਕੈਪ ਚੈਲੇਂਜ ਅੱਜਕਲ ਸੋਸ਼ਲ ਮੀਡੀਆ 'ਤੇ ਬਹੁਤ ਚਰਚਾ 'ਚ ਹੈ। ਪਸੰਦੀਦਾ ਲੋਕ ਦੂਜਿਆਂ ਨੂੰ ਚੈਲੇਂਜ ਦੇ ਕੇ ਇਸ ਨੂੰ ਹੋਰ ਜ਼ਿਆਦਾ ਸ਼ੇਅਰ ਕਰ ਰਹੇ ਹਨ। ਬਾਲੀਵੁੱਡ ਤੋਂ ਬਾਅਦ ਹੁਣ ਕ੍ਰਿਕਟ ਜਗਤ 'ਚ ਵੀ ਬੋਤਲ ਕੈਪ ਚੈਲੇਂਜ ਦਾ ਕ੍ਰੇਜ ਵੱਧਣ ਲੱਗਾ ਪਿਆ ਹੈ ਤੇ ਇਸ ਲਿਸਟ 'ਚ ਪਹਿਲਾ ਨਾਂ ਯੁਵਰਾਜ ਸਿੰਘ ਦਾ ਹੈ।
ਯੁਵਰਾਜ ਸਿੰਘ ਨੇ ਸੋਸ਼ਲ ਸਾਈਟ 'ਤੇ ਇਸ ਚੈਲੇਂਜ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ ਤੇ ਇਸ ਨੂੰ ਅਲੱਗ ਲੈਵਲ 'ਤੇ ਪਹੁੰਚਾਉਣਦੇ ਹੋਏ ਬੱਲੇ ਨਾਲ ਗੇਂਦ ਨੂੰ ਹਿੱਟ ਕਰਦੇ ਹੋਏ ਬੋਤਲ ਦਾ ਢੱਕਣ ਖੋਲਦੇ ਨਜ਼ਰ ਆ ਰਹੇ ਹਨ। ਯੁਵਰਾਜ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ ਤੇ ਟਵਿਟਰ 'ਤੇ ਸ਼ੇਅਰ ਕੀਤਾ ਹੈ ਇਸ ਵੀਡੀਓ ਨਾਲ ਲਾਰਾ, ਸ਼ਿਖਰ ਧਵਨ, ਕ੍ਰਿਸ ਗੇਲ ਤੇ ਸਚਿਨ ਤੇਂਦੁਲਕਰ ਨੂੰ ਚੈਲੇਂਜ ਕੀਤਾ ਹੈ।
Here’s my version of the #bottlecapchallenge . The challenge goes out to @BrianLara @SDhawan25 @henrygayle and @sachin_rt who has to take this challenge as a left hander 😎 pic.twitter.com/fdZXSUEXJb
— yuvraj singh (@YUVSTRONG12) July 8, 2019
ਯੁਵਰਾਜ ਵਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਟਵਿਟਰ 'ਤੇ ਸ਼ੇਅਰ ਕੀਤੀ ਗਈ ਬੋਤਲ ਓਪਨ ਚੈਲੇਂਜ ਦੀ ਵੀਡੀਓ ਨੂੰ 80 ਹਜ਼ਾਰ ਵਾਰ ਦੇਖਿਆ ਜਾ ਚੁੱਕਿਆ ਹੈ ਤੇ 17 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਇਸ ਨੂੰ ਲਾਇਕ ਕੀਤਾ ਹੈ। ਇਸ ਦੇ ਨਾਲ ਹੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਤਿੰਨ ਘੰਟੇ 'ਚ 14 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ।