ਵਿਆਹ ਤੋਂ ਬਾਅਦ ਯੁਵੀ ਨੇ ਅਨੁਸ਼ਕਾ ਨੂੰ ਦਿੱਤਾ ਇਹ ਨਾਂ, ਫੈਂਸ ਬੋਲੇ- ਭਾਬੀ ਨੂੰ...

12/28/2017 10:19:35 AM

ਨਵੀਂ ਦਿੱਲੀ, (ਬਿਊਰੋ)— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਮੰਗਲਵਾਰ ਦੀ ਰਾਤ ਨੂੰ ਮੁੰਬਈ ਦੇ 'ਦਿ ਸੇਂਟ ਰੇਜਿਸ' ਹੋਟਲ 'ਚ ਗ੍ਰੈਂਡ ਰਿਸੈਪਸ਼ਨ ਪਾਰਟੀ ਦਿੱਤੀ। ਪਾਰਟੀ 'ਚ ਬਾਲੀਵੁੱਡ ਸਿਤਾਰਿਆਂ ਦੇ ਨਾਲ-ਨਾਲ ਭਾਰਤੀ ਟੀਮ ਦੇ ਖਿਡਾਰੀ ਵੀ ਨਜ਼ਰ ਆਏ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਯੁਵਰਾਜ ਸਿੰਘ ਹਮੇਸ਼ਾ ਮਸਤੀ-ਮਜ਼ਾਕ ਕਰਦੇ ਰਹਿੰਦੇ ਹਨ ਅਤੇ ਜੇਕਰ ਗੱਲ ਹੋਵੇ ਵਿਆਹ ਦੀ ਪਾਰਟੀ ਦੀ ਤਾਂ ਵਿਰਾਟ ਇਸ ਦੌਰਾਨ ਕਿਵੇਂ ਪਿੱਛੇ ਰਹਿ ਸਕਦੇ ਹਨ।
 

 

A post shared by Yuvraj Singh (@yuvisofficial) on


ਯੁਵਰਾਜ ਨੇ ਸੋਸ਼ਲ ਮੀਡੀਆ 'ਤੇ ਵਿਰਾਟ ਅਤੇ ਅਨੁਸ਼ਕਾ ਦੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਦੋਹਾਂ ਨੂੰ ਵਿਆਹ ਦੀ ਵਧਾਈ ਦਿੱਤੀ। ਉਨ੍ਹਾਂ ਲਿਖਿਆ, ਦੋਹਾਂ ਨੂੰ ਸਾਰੀ ਜ਼ਿੰਦਗੀ ਦੀ ਸਾਂਝੇਦਾਰੀ ਨਿਭਾਉਣ ਲਈ ਵਧਾਈ ਅਤੇ ਬਹੁਤ-ਬਹੁਤ ਪਿਆਰ। ਦਿਲਚਸਪ ਗੱਲ ਇਹ ਹੈ ਕਿ ਯੁਵਰਾਜ ਨੇ ਇਸ ਪੋਸਟ 'ਚ ਵਿਰਾਟ ਅਤੇ ਅਨੁਸ਼ਕਾ ਦਾ ਨਾਂ ਬਹੁਤ ਹੀ ਕਿਊਟ ਲਿਖਿਆ ਹੈ। ਉਨ੍ਹਾਂ ਕੋਹਲੀ ਨੂੰ ਚੀਕੂ ਅਤੇ ਅਨੁਸ਼ਕਾ ਨੂੰ ਰੋਜ਼ੀ ਕਿਹਾ ਹੈ। ਪ੍ਰਸ਼ੰਸਕ ਵੀ ਯੁਵਰਾਜ ਵੱਲੋਂ ਦਿੱਤੇ ਗਏ ਇਨ੍ਹਾਂ ਨਾਵਾਂ ਤੋਂ ਕਾਫੀ ਖੁਸ਼ ਹਨ।  ਕੁਝ ਯੂਜ਼ਰਸ ਦਾ ਕਹਿਣਾ ਹੈ ਕਿ ਯੁਵਰਾਜ ਨੇ ਆਪਣੀ ਭਾਬੀ ਨੂੰ ਸਹੀ ਨਾਂ ਦਿੱਤਾ ਹੈ।