ਵਿਦੇਸ਼ੀ ਟੀ-20 ਲੀਗਜ਼ ''ਚ ਖੇਡਣ ਲਈ ਯੁਵੀ ਨੂੰ ਮਿਲ ਸਕਦੀ ਹੈ ਮਨਜ਼ੂਰੀ

06/11/2019 5:09:22 AM

ਨਵੀਂ ਦਿੱਲੀ — ਕੌਮਾਂਤਰੀ ਕ੍ਰਿਕਟ ਅਤੇ ਆਈ. ਪੀ. ਐੱਲ. ਤੋਂ ਸੰਨਿਆਸ ਦਾ ਐਲਾਨ ਕਰਨ ਵਾਲੇ ਯੁਵਰਾਜ ਸਿੰਘ ਨੂੰ ਦੁਨੀਆ ਭਰ ਦੀਆਂ ਟੀ-20 ਲੀਗਜ਼ ਵਿਚ ਖੇਡਣ ਲਈ ਬੀ. ਸੀ. ਸੀ. ਆਈ. ਤੋਂ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ ਪਰ ਉਸ ਨੇ ਅਜੇ ਤਕ ਬੋਰਡ ਕੋਲ ਇਸ ਦੀ ਰਸਮੀ ਲਿਖਤੀ ਮਨਜ਼ੂਰੀ ਨਹੀਂ ਮੰਗੀ ਹੈ। ਯੁਵਰਾਜ ਨੇ ਸੰਨਿਆਸ ਦਾ ਐਲਾਨ ਕਰਨ ਸਮੇਂ ਵਿਦੇਸ਼ੀ ਲੀਗ ਵਿਚ ਖੇਡਣ ਦੀ ਇੱਛਾ ਜਤਾਈ ਹੈ। ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਕਿਹਾ, ''ਉਸ ਨੇ ਅਜੇ ਤਕ ਬੋਰਡ ਨੂੰ ਇਸ ਬਾਰੇ ਨਹੀਂ ਲਿਖਿਆ ਅਤੇ ਇਕ ਵਾਰ ਉਸ ਦੇ ਐਲਾਨ ਕਰਨ ਤੋਂ ਬਾਅਦ ਅਸੀਂ ਇਸ ਮਾਮਲੇ 'ਤੇ ਵਿਚਾਰ ਕਰਾਂਗੇ ਪਰ ਉਹ ਹੁਣ ਆਈ. ਪੀ. ਐੱਲ. ਵਿਚ ਨਹੀਂ ਖੇਡੇਗਾ, ਇਸ ਲਈ ਉਸ ਨੂੰ ਮਨਜ਼ੂਰੀ ਨਾ ਦੇਣ ਦਾ ਕੋਈ ਵੱਡਾ ਆਧਾਰ ਨਹੀਂ ਹੈ। ਉਸ ਦੇ ਪੱਧਰ ਦੇ ਸੰਨਿਆਸ ਲੈ ਚੁੱਕੇ ਖਿਡਾਰੀਆਂ ਨੂੰ ਭਾਰਤ ਤੋਂ ਬਾਹਰ ਖੇਡਣ ਦੀ ਮਨਜ਼ੂਰੀ ਮਿਲਦੀ ਰਹੀ ਹੈ।''

Gurdeep Singh

This news is Content Editor Gurdeep Singh