ਕੈਨੇਡਾ ਲੀਗ ''ਚ 238 ਦੌੜਾਂ ਬਣਾ ਕੇ ਵੀ ਹਾਰੀ ਯੁਵਰਾਜ ਦੀ ਟੀਮ, ਟੂਰਨਾਮੈਂਟ ਤੋਂ ਹੋਈ ਬਾਹਰ

08/09/2019 9:42:25 PM

ਸਪੋਰਟਸ ਡੈੱਕਸ— ਕ੍ਰਿਸ ਗੇਲ ਤੇ ਯੁਵਰਾਜ ਸਿੰਘ ਵਰਗੇ ਬੱਲੇਬਾਜ਼ਾਂ ਨੇ ਇਸ ਵਾਰ ਗਲੋਬਲ ਟੀ-20 ਕੈਨੇਡਾ ਲੀਗ 'ਚ ਰੋਮਾਂਚ ਭਰ ਦਿੱਤਾ ਸੀ ਪਰ ਜਿੱਥੇ ਇਕ ਪਾਸੇ ਕ੍ਰਿਸ ਗੇਲ ਆਪਣੀ ਟੀਮ ਦੇ ਨਾਲ ਵਨ ਡੇ ਖੇਡਣ ਵਾਪਸ ਆ ਗਏ ਹਨ। ਨਾਲ ਹੀ ਯੁਵਰਾਜ ਸਿੰਘ ਦੇ ਫੈਂਸ ਲਈ ਬੁਰੀ ਖਬਰ ਇਹ ਹੈ ਕਿ ਉਸਦੀ ਟੀਮ ਟੋਰਾਂਟੋ ਨੈਸ਼ਨਲਸ 238 ਦੌੜਾਂ ਬਣਾਉਣ ਤੋਂ ਬਾਅਦ ਵੀ ਮੈਚ ਹਾਰ ਗਈ ਤੇ ਟੂਰਨਾਮੈਂਟ ਤੋਂ ਬਾਹਰ ਹੋ ਗਈ। ਇਸ ਮੈਚ 'ਚ ਵਿਨਿੰਪੇਗ ਹਾਕਸ ਨੇ ਡਕਵਰਥ ਲੂਇਸ ਨਿਯਮ ਤਹਿਤ ਜਿੱਤ ਹਾਸਲ ਕੀਤੀ।


ਟੋਰਾਂਟੋ ਨੈਸ਼ਨਲਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦੀ ਸ਼ੁਰੂਆਤ ਕੀਤੀ ਤੇ 20 ਓਵਰ 'ਚ 238 ਦੌੜਾਂ ਬਣਾਈਆਂ। ਰੋਡ੍ਰਿਗੋ ਥਾਮਸ ਨੇ 40 ਗੇਂਦਾਂ 'ਤੇ 7 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ 73 ਦੌੜਾਂ ਜਦਕਿ ਵਿਕਟਕੀਪਰ ਕਲਾਸੇਨ ਨੇ 49 ਗੇਂਦਾਂ 'ਤੇ 11 ਚੌਕਿਆਂ ਤੇ 5 ਚੱਕਿਆਂ ਦੀ ਮਦਦ ਨਾਲ 106 ਦੌੜਾਂ ਦੀ ਪਾਰੀ ਦੀ ਬਦੌਲਤ ਟੀਮ ਹਾਕਸ ਨੂੰ 239 ਦੌੜਾਂ ਦਾ ਟੀਚਾ ਦਿੱਤਾ। ਹਾਲਾਂਕਿ ਇਕ ਵਾਰ ਫਿਰ ਕਪਤਾਨ ਯੁਵਰਾਜ ਸਿੰਘ ਦਾ ਬੱਲਾ ਨਹੀਂ ਚੱਲ ਸਕਿਆ ਤੇ ਉਹ 7 ਦੌੜਾਂ ਹੀ ਬਣਾ ਸਕਿਆ।


ਟੀਚੇ ਦਾ ਪਿੱਛਾ ਕਰਨ ਮੈਦਾਨ 'ਤੇ ਉਤਰੀ ਵਿਨਿੰਪੇਗ ਹਾਕਸ ਵਲੋਂ ਜੇ ਪੀ ਡੁਮਿਨੀ ਦੀ 41 ਗੇਂਦਾਂ 'ਤੇ 85 ਦੌੜਾਂ ਦੀ ਪਾਰੀ ਦੀ ਬਦੌਲਤ 5 ਵਿਕਟਾਂ 'ਤੇ 17.1 ਓਵਰ 'ਚ 201 ਦੌੜਾਂ ਬਣਾਈਆਂ। ਖੇਡ ਅੱਗੇ ੍ਰਖੇਡਣ 'ਚ ਪ੍ਰਸ਼ਾਨੀ ਹੋ ਰਹੀ ਸੀ ਤੇ ਇਸਦਾ ਕਾਰਨ ਸੀ ਘੱਟ ਰੋਸ਼ਨੀ। ਇਸ ਦੇ ਚਲਦਿਆ ਡਕਵਰਥ ਲੂਇਸ ਨਿਯਮ ਤਹਿਤ 'ਤੇ ਵਿਨਿੰਪੇਗ ਹਾਕਸ ਨੂੰ ਜੇਤੂ ਐਲਾਨ ਕਰ ਦਿੱਤਾ ਤੇ ਉਹ 2 ਦੌੜਾਂ ਨਾਲ ਜਿੱਤ ਗਿਆ।

Gurdeep Singh

This news is Content Editor Gurdeep Singh