ਇੰਡੀਅਨ ਵੇਲਸ ਦੇ ਮੁੱਖ ਡਰਾਅ ''ਚ ਪ੍ਰਵੇਸ਼ ਦੇ ਲਈ ਯੁਕੀ ਦਾ ਮੁਕਾਬਲਾ ਰਾਮਕੁਮਾਰ ਨਾਲ

Wednesday, Mar 07, 2018 - 04:53 PM (IST)

ਇੰਡੀਅਨ ਵੇਲਸ, (ਅਮਰੀਕਾ)— ਟੈਨਿਸ ਇਕ ਵਿਸ਼ਵ ਪੱਧਰੀ ਖੇਡ ਹੈ। ਵਿਸ਼ਵ 'ਚ ਇਹ ਕਾਫੀ ਹਰਮਨਪਿਆਰੀ ਖੇਡ ਹੈ। ਵਿਸ਼ਵ 'ਚ ਟੈਨਿਸ ਦੇ ਕਈ ਟੂਰਨਾਮੈਂਟ ਆਯੋਜਿਤ ਕੀਤੇ ਜਾਂਦੇ ਹਨ। 

ਇਸੇ ਲੜੀ 'ਚ ਭਾਰਤ ਦੇ ਚੋਟੀ ਦੇ ਸਿੰਗਲ ਖਿਡਾਰੀ ਯੁਕੀ ਭਾਂਬਰੀ ਅਤੇ ਰਾਮਕੁਮਾਰ ਰਾਮਨਾਥਨ ਇੰਡੀਅਨ ਵੇਲਸ ਮਾਸਟਰਸ ਦੇ ਮੁੱਖ ਡਰਾਅ 'ਚ ਪ੍ਰਵੇਸ਼ ਦੇ ਲਈ ਇਕ ਦੂਜੇ ਦੇ ਆਹਮੋ-ਸਾਹਮਣੇ ਹੋਣਗੇ। ਇਨ੍ਹਾਂ ਦੋਹਾਂ ਨੇ ਕੁਆਲੀਫਾਇਰ ਦੇ ਪਹਿਲੇ ਦੌਰ 'ਚ ਜਿੱਤ ਦਰਜ ਕੀਤੀ। ਨੌਵਾਂ ਦਰਜਾ ਪ੍ਰਾਪਤ ਯੁਕੀ ਨੇ ਪਹਿਲੇ ਦੌਰ ਦੇ ਮੁਕਾਬਲੇ 'ਚ ਅਮਰੀਕਾ ਦੇ ਡੇਨਿਸ ਨੋਵੀਕੋਵ ਨੂੰ 7-5, 7-5 ਨਾਲ ਜਦਕਿ ਰਾਮਕੁਮਾਰ ਰਾਮਨਾਥਨ ਨੇ ਮਾਈਕਲ ਮਮੋਹ ਨੂੰ 6-3, 7-5 ਨਾਲ ਹਰਾਇਆ।


Related News