ਯੂਕੀ ਭਾਂਬਰੀ ਟੈਨਿਸ ਪ੍ਰੀਮੀਅਰ ਲੀਗ 3.0 ’ਚ ਦਿੱਲੀ ਬਿੰਨੀ ਬ੍ਰਿਗੇਡ ਦੀ ਅਗਵਾਈ ਕਰਨਗੇ

03/25/2021 12:36:53 AM

ਨਵੀਂ ਦਿੱਲੀ- ਯੂਕੀ ਭਾਂਬਰੀ ਇਸ ਸਾਲ ਮੁੰਬਈ ’ਚ ਖੇਡੇ ਜਾਣ ਵਾਲੇ ਟੈਨਿਸ ਪ੍ਰੀਮੀਅਰ ਲੀਗ (ਟੀ. ਪੀ. ਐੱਲ.) 3.0 ’ਚ ਸਨੇਹ ਪਟੇਲ ਅਤੇ ਐਕਟਰ ਨਿਰਮਾਤਾ ਦਿਵਿਆ ਖੋਸਲਾ ਕੁਮਾਰ ਦੇ ਸਹਿ-ਮਾਲਕੀਅਤ ਵਾਲੀ ਦਿੱਲੀ ਬਿੰਨੀ ਬ੍ਰਿਗੇਡ ਦੀ ਅਗਵਾਈ ਕਰਨਗੇ। ਮੁੰਬਈ ਦੇ ਸੈਲੀਬ੍ਰੇਸ਼ਨ ਸਪੋਟਰਸ ਕਲੱਬ ’ਚ ਆਯੋਜਿਤ ਨੀਲਾਮੀ ’ਚ ਯੂਕੀ ਨੂੰ 4.20 ਲੱਖ ਰੁਪਏ ’ਚ ਲਿਆ ਗਿਆ ਸੀ, ਜਦੋਂਕਿ ਗਰੇਡ-ਏ ਦੇ ਖਿਡਾਰੀਆਂ ਲਈ ਉਮਰ ਪ੍ਰਾਈਜ਼ 2.5 ਲੱਖ ਰੁਪਏ ਨਿਰਧਾਰਿਤ ਕੀਤਾ ਗਿਆ ਸੀ। ਟੀਮ ’ਚ ਜਗ੍ਹਾ ਪਾਉਣ ਵਾਲਿਆਂ ’ਚ ਮਨੀਸ਼ ਸੁਰੇਸ਼ ਕੁਮਾਰ ਸਨ, ਜਦੋਂਕਿ ਔਰਤਾਂ ਦੇ ਸਲਾਟ ’ਚ ਥਾਈਲੈਂਡ ਦੀ ਪੀਂਗਟਾਰਨ ਪਲਿਪਿਊਚ ਨੇ ਜਗ੍ਹਾ ਹਾਸਲ ਕੀਤੀ, ਜੋ ਦੁਨੀਆ ’ਚ 294ਵੇਂ ਸਥਾਨ ’ਤੇ ਹੈ। ਦਿਨ ਦੀ ਸਭ ਤੋਂ ਵੱਡੀ ਬੋਲੀ ਰਾਮਕੁਮਾਰ ਰਾਮਨਾਥਨ ਦੇ ਪੱਖ ’ਚ ਸੀ, ਜਿਨ੍ਹਾਂ ਨੂੰ ਲਿਏਂਡਰ ਪੇਸ ਦੇ ਸਹਿ-ਮਾਲਕੀਅਤ ਵਾਲੀ ਮੁੰਬਈ ਲਿਓਨ ਆਰਮੀ ਨੇ 4.5 ਲੱਖ ਰੁਪਏ ’ਚ ਖਰੀਦਿਆ। ਭਾਰਤ ਦੇ ਟਾਪ ਰੈਂਕ ਦੇ ਪੁਰਸ਼ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਨੂੰ ਰਾਜਸਥਾਨ ਟਾਈਗਰਸ ਨੇ 3.70 ਲੱਖ ਰੁਪਏ ’ਚ ਲਿਆ, ਜਦੋਂਕਿ ਸਾਕੇਤ ਮਿਨੈਨੀ ਪੁਣੇ ਜਗੁਆਰਸ ’ਚ 4.40 ਲੱਖ ਰੁਪਏ ’ਚ ਲਏ ਗਏ।

ਇਹ ਖ਼ਬਰ ਪੜ੍ਹੋ- ਕੋਹਲੀ ICC ਟੀ20 ਰੈਂਕਿੰਗ 'ਚ ਚੌਥੇ ਸਥਾਨ 'ਤੇ ਪਹੁੰਚੇ, ਰੋਹਿਤ ਨੂੰ ਵੀ ਹੋਇਆ ਫਾਇਦਾ


ਦਿਵਿਜ ਸ਼ਰਨ ਨੂੰ ਗੁਜਰਾਤ ਪੈਂਥਰਸ ਨੇ 4.10 ਲੱਖ ਰੁਪਏ ’ਚ ਲਿਆ ਸੀ, ਜਦੋਂਕਿ ਪੂਰਵ ਰਾਜਾ 3 ਲੱਖ ’ਚ ਚੇਨਈ ਸਟਾਲਿਅੰਸ ’ਚ ਗਏ। ਅੰਕਿਤਾ ਰੈਨਾ ਨੇ ਮਹਿਲਾ ਖਿਡਾਰੀਆਂ ’ਚ ਸਭ ਤੋਂ ਜ਼ਿਆਦਾ ਕੀਮਤ ਹਾਸਲ ਕੀਤੀ, ਜਿਨ੍ਹਾਂ ਨੂੰ ਹੈਦਰਾਬਾਦ ਸਟਰਾਈਕਰਸ ਨੇ 4.10 ਲੱਖ ਰੁਪਏ ’ਚ ਲਿਆ, ਜਦੋਂਕਿ ਨੀਲਾਮੀ ’ਚ ਹੋਰ ਭਾਰਤੀ ਔਰਤਾਂ ਸਰੁਤੁਜਾ ਭੋਸਲੇ ਨੂੰ ਪੁਣੇ ਜਗੁਆਰਸ ਨੇ 3 ਲੱਖ ਰੁਪਏ ’ਚ ਲਿਆ।

 

ਇਹ ਖ਼ਬਰ ਪੜ੍ਹੋ - CSK ਨੇ ਨਵੀਂ ਜਰਸੀ ਕੀਤੀ ਲਾਂਚ, ਫੌਜ ਦੇ ਸਨਮਾਨ ’ਚ ਉਸ ਦਾ ‘ਕੈਮਾਫਲਾਜ’ ਵੀ ਸ਼ਾਮਲ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh