ਯੂ ਮੁੱਬਾ ਦੀ ਹਰਿਆਣਾ ''ਤੇ ਰੋਮਾਂਚਕ ਜਿੱਤ

07/31/2017 3:25:50 AM

ਹੈਦਰਾਬਾਦ— ਯੂ ਮੁੱਬਾ ਨੇ ਨਵੀਂ ਟੀਮ ਹਰਿਆਣਾ ਸਟੀਸਲਸ ਦੇ ਰੋਮਾਂਚਕ ਮੁਕਾਬਲੇ 'ਚ ਐਤਵਾਰ ਨੂੰ 1 ਅੰਕ ਦੇ ਅੰਤਰ ਨਾਲ 29-28 ਨਾਲ ਹਰਾਕੇ ਵੀਵੋ ਪ੍ਰੋ ਕਬੱਡੀ ਲੀਗ 'ਚ ਪੂਰੇ ਅੰਕ ਹਾਸਲ ਕਰ ਲਏ। ਹੈਦਰਾਬਾਦ ਦੇ ਗਾਚੀਬਾਵਲੀ ਸਟੇਡੀਅਮ 'ਚ ਨਵੀਂ ਟੀਮ ਹਰਿਆਣਾ ਨੇ ਆਪਣੇ ਪ੍ਰਦਰਸ਼ਨ ਨਾਲ ਦਿਖਾ ਦਿੱਤਾ ਕਿ ਦੂਸਰੀ ਟੀਮਾਂ ਉਨ੍ਹਾਂ ਲਈ ਸਖਤ ਮੁਕਾਬਲੇ ਲਈ ਤਿਆਰ ਹੈ। 
ਮੁੰਬਈ ਦੀ 2 ਮੈਚਾਂ 'ਚ ਇਹ ਪਹਿਲੀ ਜਿੱਤ ਹੈ ਅਤੇ ਉਸ ਦੇ ਪੰਜ ਅੰਕ ਹੋ ਗਏ ਹਨ। ਇਸ ਨਜ਼ਦੀਕੀ ਹਾਰ ਨਾਲ ਹਰਿਆਣਾ ਦੇ ਖਾਤੇ 'ਚ ਵੀ ਇਕ ਅੰਕ ਆਇਆ। ਹਰਿਆਣਾ ਦੀ ਟੀਮ ਨੇ ਪਹਿਲੇ ਹਾਫ 'ਚ ਮੁੰਬਈ ਤੋਂ 15-11 ਦੀ ਬੜ੍ਹਤ ਬਣਾ ਲਈ ਸੀ ਪਰ ਮੁੰਬਈ ਨੇ ਦੂਸਰੇ ਹਾਫ 'ਚ ਜ਼ੋਰਦਾਰ ਵਾਪਸੀ ਕਰਦੇ 18 ਅੰਕ ਜੋੜ ਕੇ ਜਿੱਤ ਆਪਣੇ ਨਾਂ ਕਰ ਲਈ। ਦੂਸਰੇ ਹਾਫ 'ਚ ਹਰਿਆਣਾ ਹਿੱਸੇ 'ਚ 13 ਅੰਕ ਆਏ।