ਯੂਨਿਸ ਖਾਨ ਪਾਕਿਸਤਾਨ ਦੇ ਬੱਲੇਬਾਜ਼ੀ ਕੋਚ ਨਿਯੁਕਤ

11/12/2020 3:56:05 PM

ਕਰਾਚੀ (ਭਾਸ਼ਾ) : ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਯੂਨਿਸ ਖਾਨ ਨੂੰ ਟੀ20 ਵਿਸ਼ਵ ਕੱਪ 2022 ਤੱਕ ਪਾਕਿਸਤਾਨੀ ਟੀਮ ਦਾ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਪੀ.ਸੀ.ਬੀ. ਨੇ ਇਸ ਦੇ ਨਾਲ ਹੀ ਅਰਸ਼ਦ ਖਾਨ ਨੂੰ ਇਕ ਸਾਲ ਲਈ ਪਾਕਿਸਤਾਨ ਬੀਬੀਆਂ ਦੀ ਟੀਮ ਦਾ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਹੈ।

ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁੱਖ ਕਾਰਜਕਾਰੀ ਵਸੀਮ ਖਾਨ ਨੇ ਕਿਹਾ, 'ਮੈਨੂੰ ਖ਼ੁਸ਼ੀ ਹੈ ਕਿ ਅਗਲੇ ਦੋ ਸਾਲ ਯੂਨਿਸ ਹੋਰ ਬੱਲੇਬਾਜ਼ੀ ਕੋਚ ਰਹਿਣਗੇ। ਇੰਗਲੈਂਡ ਦੌਰੇ 'ਤੇ ਉਨ੍ਹਾਂ ਦੇ ਯੋਗਦਾਨ ਨੂੰ ਲੈ ਕੇ ਚੰਗਾ ਫੀਡਬੈਕ ਮਿਲਿਆ ਹੈ।' ਯੂਨਿਸ ਟੀ20 ਵਿਸ਼ਵ ਕੱਪ 2009 ਜਿੱਤਣ ਵਾਲੀ ਪਾਕਿਸਤਾਨੀ ਟੀਮ ਦੇ ਕਪਤਾਨ ਸਨ।


cherry

Content Editor

Related News