ਜਡੇਜਾ ਦੀ ਇਸ ਸ਼ਾਨਦਾਰ ਫੀਲਡਿੰਗ ਨੂੰ ਦੇਖ ਹੋ ਜਾਵੋਗੇ ਤੁਸੀ ਹੈਰਾਨ

04/22/2018 8:51:21 PM

ਜਲੰਧਰ (ਬਿਊਰੋ)— ਆਈ.ਪੀ.ਐੱਲ. ਸੀਜ਼ਨ 11 ਚੇਨਈ ਅਤੇ ਹੈਦਰਾਬਾਦ ਵਿਚਾਲੇ ਖੇਡੇ ਗਏ ਮੈਚ 'ਚ ਰਵਿੰਦਰ ਜਡੇਜਾ ਵਲੋਂ ਸ਼ਾਨਦਾਰ ਫੀਲਡਿੰਗ ਦੇਖਣ ਨੂੰ ਮਿਲੀ। ਜਡੇਜਾ ਨੇ ਲੰਬੀ ਛਲਾਂਗ ਲਗਾ ਕੇ ਗੇਂਦ ਨੂੰ ਦੋ ਵਾਰ ਬਾਊਂਡਰੀ ਨਾਲ ਲੱਗਣ ਤੋਂ ਰੋਕਿਆ। ਦਰਸ਼ਕਾਂ ਨੇ ਵੀ ਇਸ ਸ਼ਾਨਦਾਰ ਫੀਲਡਿੰਗ 'ਤੇ ਖੂਬ ਤਾੜੀਆਂ ਵਜਾਈਆਂ।

ਦਰਅਸਲ ਗੱਲ ਇਹ ਹੈ ਕਿ ਚੇਨਈ ਵਲੋਂ ਮਿਲੇ ਟੀਚੇ ਦਾ ਪਿੱਛਾ ਕਰ ਰਹੀ ਹੈਦਰਾਬਾਦ ਦੀ ਟੀਮ ਨੇ ਪਹਿਲੇ ਤਿਨ ਓਵਰਾਂ 'ਚ ਹੀ ਤਿਨ ਵਿਕਟਾਂ ਗੁਆ ਲਈਆਂ ਸਨ। ਹੈਦਰਾਬਾਦ ਟੀਮ ਦੀ ਸਾਰੀ ਜ਼ਿੰਮੇਵਾਰੀ ਕਪਤਾਨ ਕੇਨ ਵਿਲਿਅਿਮਸਨ ਦੇ ਮੋਢਿਆਂ 'ਤੇ ਆ ਗਈ ਸੀ। ਇਸ ਦੌਰਾਨ ਦਸਵੇਂ ਓਵਰ ਉਨ੍ਹਾਂ ਸ਼ੇਨ ਵਾਟਸਨ ਦੀ ਇਕ ਗੇਂਦ 'ਤੇ ਸ਼ਾਟ ਲਗਾਇਆ ਜਿਸ ਨੂੰ ਰਵਿੰਦਰ ਜਡੇਜਾ ਨੇ ਸ਼ਾਨਦਾਰ ਤਰੀਕੇ ਨਾਲ ਰੋਕਿਆ। ਵਿਲਿਅਮਸਨ ਵੀ ਜਡੇਜਾ ਦੀ ਫੀਲਡਿੰਗ ਦੇਖ ਹੈਰਾਨ ਰਹਿ ਗਏ। ਇਸ ਦੌਰਾਨ ਕਪਤਾਨ ਵਿਲਿਅਮਸਨ ਵੀ ਭੱਜ ਕੇ ਚਾਰ ਦੌੜਾਂ ਲੈ ਚੁੱਕੇ ਸਨ।

 

ਪਹਿਲੀ ਤਸਵੀਰ : ਰਵਿੰਦਰ ਜਡੇਜਾ ਮਿਡ ਵਿਕਟ ਤੋਂ ਭੱਜਦੇ ਹੋਏ ਗੇਂਦ ਨੂੰ ਰੋਕਣ ਲਈ ਪਹੁੰਚੇ। ਇਸ ਦੌਰਾਨ ਜਡੇਜਾ ਨੇ ਛਲਾਂਗ ਲਗਾ ਕੇ ਗੇਂਦ ਆਪਣੇ ਸਾਥੀ ਬ੍ਰਾਵੋ ਵੱਲ ਸੁੱਟ ਦਿੱਤੀ।

ਦੂਜੀ ਤਸਵੀਰ : ਜਡੇਜਾ ਦੀ ਥ੍ਰੋਅ 'ਤੇ ਕਾਬੂ ਖੋ ਬੈਠੇ ਬ੍ਰਾਵੋ ਗੇਂਦ ਨੂੰ ਫੜ ਨਹੀਂ ਸਕੇ ਅਤੇ ਗੇਂਦ ਬਾਊਂਡਰੀ ਵੱਲ ਜਾਣ ਲੱਗ ਗਈ।

ਤੀਜੀ ਤਸਵੀਰ : ਗੇਂਦ ਬਾਊਂਡਰੀ ਵਲ ਜਾਂਦੀ ਦੇਖ, ਜਡੇਜਾ ਦੌਬਾਰਾ ਉਠ ਕੇ ਗੇਂਦ ਦੇ ਪਿੱਛੇ ਭੱਜਣ ਲੱਗੇ।

ਚੌਥੀ ਤਸਵੀਰ : ਜਡੇਜਾ ਨੇ ਕਰੀਬ 40 ਮੀਟਰ ਦੂਰ ਜਾ ਕੇ ਗੇਂਦ ਦੋਬਾਰਾ ਰੋਕੀ। ਤਦ ਉਸ ਦੇ ਦੂਜੇ ਸਾਥੀ ਨੇ ਗੇਂਦ ਚੁੱਕ ਕੇ ਵਿਕਟ ਵਲ ਸੁੱਟੀ।

ਪੰਜਵੀਂ ਤਸਵੀਰ : ਜਡੇਜਾ ਦੀ ਇਸ ਸ਼ਾਨਦਾਰ ਫੀਲਡਿੰਗ ਦਾ ਚੇਨਈ ਦੀ ਟੀਮ ਫਾਇਦਾ ਨਾ ਲੈ ਸਕੀ। ਇਸ ਦੌਰਾਨ ਵਿਲਿਅਮਸਨ ਅਤੇ ਸ਼ਾਕਿਬ ਨੇ ਭੱਜ ਕੇ ਹੀ ਚਾਰ ਦੌੜਾਂ ਹਾਸਲ ਕਰ ਲਈਆਂ।