ਯਾਸਿਰ ਸ਼ਾਹ ਨੇ ਪਾਕਿਸਤਾਨ ਕ੍ਰਿਕਟ ਨੂੰ ਕੀਤਾ ਬਦਨਾਮ : ਰਮੀਜ਼ ਰਾਜਾ

12/22/2021 3:49:55 PM

ਕਰਾਚੀ (ਭਾਸ਼ਾ) : ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਪ੍ਰਧਾਨ ਰਮੀਜ਼ ਰਾਜਾ ਨੇ ਬੁੱਧਵਾਰ ਨੂੰ ਕਿਹਾ ਕਿ ਟੈਸਟ ਲੈਗ ਸਪਿਨਰ ਯਾਸਿਰ ਸ਼ਾਹ ਨਾਲ ਜੁੜੇ ਮਾਮਲੇ ਕਾਰਨ ਪਾਕਿਸਤਾਨ ਕ੍ਰਿਕਟ ਦਾ ਨਾਮ ਬਦਨਾਮ ਹੋਇਆ ਹੈ। ਦੋ ਦਿਨ ਪਹਿਲਾਂ ਇਸਲਾਮਾਬਾਦ ਦੇ ਸ਼ਾਲੀਮਾਰ ਪੁਲਸ ਸਟੇਸ਼ਨ ਵਿਚ ਇਕ ਜੋੜੇ ਨੇ ਐਫ.ਆਈ.ਆਰ. ਦਰਜ ਕਰਾਈ, ਜਿਸ ਵਿਚ ਯਾਸਿਰ ਸ਼ਾਹ ਦਾ ਵੀ ਨਾਮ ਹੈ। ਜੋੜੇ ਨੇ ਦੋਸ਼ ਲਗਾਇਆ ਕਿ ਇਸ ਕ੍ਰਿਕਟਰ ਨੇ ਆਪਣੇ ਦੋਸਤ ਦੀ ਮਦਦ ਕੀਤੀ, ਜਦੋਂ ਕਿ ਉਸ ਨੂੰ ਪਤਾ ਸੀ ਕਿ ਉਸ ਨੇ ਉਨ੍ਹਾਂ ਦੀ 14 ਸਾਲਾ ਭਤੀਜੀ ਨਾਲ ਜਬਰ-ਜ਼ਿਨਾਹ ਕੀਤਾ ਹੈ ਅਤੇ ਉਸ ਦੀ ਵੀਡੀਓ ਬਣਾਈ ਹੈ।

ਇਹ ਵੀ ਪੜ੍ਹੋ : BWF ਰੈਂਕਿੰਗ : ਕਿਦਾਂਬੀ ਸ਼੍ਰੀਕਾਂਤ ਦੀ ਟੌਪ 10 'ਚ ਵਾਪਸੀ

ਰਮੀਜ਼ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਵਿਚ ਕਿਹਾ, ‘ਇਸ ਵਿਚ ਕੋਈ ਸੋਚਣ ਵਾਲੀ ਗੱਲ ਨਹੀਂ ਹੈ ਕਿ ਯਾਸਿਰ ਅੰਤਰਰਾਸ਼ਟਰੀ ਕ੍ਰਿਕਟਰ ਹੈ ਅਤੇ ਅਸੀਂ ਇਨ੍ਹਾਂ ਖਿਡਾਰੀਆਂ ਨੂੰ ਸਿਖਲਾਈ ਅਤੇ ਸਿੱਖਿਆ ਦਿੰਦੇ ਹਾਂ ਕਿ ਉਨ੍ਹਾਂ ਦੀ ਭੂਮਿਕਾ ਖੇਡ ਦੇ ਰਾਜਦੂਤ ਦੀ ਹੈ ਅਤੇ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿਸ ਦੇ ਨਾਲ ਅਤੇ ਕਿਹੜਾ ਵਿਵਹਾਰ ਕਰਨਾ ਚਾਹੀਦਾ ਹੈ।’ ਐਫ.ਆਈ.ਆਰ. ਵਿਚ ਕਿਹਾ ਗਿਆ ਹੈ ਕਿ ਜਦੋਂ ਪਤੀ-ਪਤਨੀ ਮਦਦ ਲਈ ਯਾਸਿਰ ਕੋਲ ਗਏ ਤਾਂ ਉਸ ਨੇ ਹੱਸ ਕੇ ਉਨ੍ਹਾਂ ਨੂੰ ਦੌੜਾ ਦਿੱਤਾ, ਪੂਰੀ ਘਟਨਾ ਦਾ ਮਜ਼ਾਬ ਬਣਾਇਆ, ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਭਤੀਜੀ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ। ਨਾਲ ਹੀ ਕਿਹਾ ਕਿ ਉਹ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਕੇ ਉਨ੍ਹਾਂ ਨੂੰ ਅਦਾਲਤ ਵਿਚ ਘੜੀਸੇਗਾ। ਯਾਸਿਰ ਅਤੇ ਉਸ ਦਾ ਦੋਸਤ ਫਰਹਾਨ ਗਾਇਬ ਹੈ ਅਤੇ ਇਸ ਮਾਮਲੇ ਵਿਚ ਪੁਲਸ ਹੁਣ ਵੀ ਉਨ੍ਹਾਂ ਦੀ ਭਾਲ ਕਰ ਰਹੀ ਹੈ।

ਇਹ ਵੀ ਪੜ੍ਹੋ : PV ਸਿੰਧੂ ਫਿਰ ਚੁਣੀ ਗਈ BWF ਐਥਲੀਟ ਕਮਿਸ਼ਨ ਦੀ ਮੈਂਬਰ

ਪੀ.ਸੀ.ਬੀ. ਪ੍ਰਧਾਨ ਨੇ ਕਿਹਾ, ‘ਮੈਨੂੰ ਨਹੀਂ ਪਤਾ ਕਿ ਇਸ ਮਾਮਲੇ ਦਾ ਸੱਚ ਕੀ ਹੈ ਪਰ ਇਹ ਤੱਥ ਹੈ ਕਿ ਇਸ ਤਰ੍ਹਾਂ ਦੀਆਂ ਸੁਰਖੀਆਂ ਪਾਕਿਸਤਾਨ ਕ੍ਰਿਕਟ ਲਈ ਚੰਗੀਆਂ ਨਹੀਂ ਹਨ ਅਤੇ ਖ਼ਾਸ ਕਰਕੇ ਉਸ ਸਮੇਂ ਜਦੋਂ ਪਾਕਿਸਤਾਨ ਕ੍ਰਿਕਟ ਵਿਚ ਹੁਣ ਚੰਗੇ ਸਮੇਂ ਦੀ ਵਾਪਸੀ ਹੋ ਰਹੀ ਹੈ।’ ਰਮੀਜ਼ ਨੇ ਕਿਹਾ ਕਿ ਯਾਸਿਰ ਸਮੇਤ ਸਾਰੇ ਇਕਰਾਰਨਾਮੇ ਵਾਲੇ ਖਿਡਾਰੀਆਂ ਨੂੰ ਨਿਯਮਿਤ ਤੌਰ ’ਤੇ ਖੇਡ ਦੇ ਰਾਜਦੂਤ ਦੇ ਰੂਪ ਵਿਚ ਉਨ੍ਹਾਂ ਦੀਆਂ ਜ਼ਿੰਮੇਦਾਰੀਆਂ ਯਾਦ ਦਿਵਾਈਆਂ ਜਾਂਦੀਆਂ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਜਨਤਕ ਤੌਰ ’ਤੇ ਉਨ੍ਹਾਂ ਨੂੰ ਕਿਵੇਂ ਵਿਵਹਾਰ ਕਰਨਾ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry