ਯਸ਼ਸਵੀ ਜਾਇਸਵਾਲ ਦੀ ਵਨਡੇ ਟੀਮ ''ਚ ਜ਼ਰੂਰਤ ਨਹੀਂ ਹੈ : ਦਿੱਗਜ ਭਾਰਤੀ ਕ੍ਰਿਕਟਰ

05/25/2023 4:37:00 PM

ਸਪੋਰਟਸ ਡੈਸਕ : IPL 2023 ਦੇ ਨੌਜਵਾਨ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ ਰਾਜਸਥਾਨ ਰਾਇਲਜ਼ ਲਈ ਜ਼ਬਰਦਸਤ ਪ੍ਰਦਰਸ਼ਨ ਦਿਖਾਇਆ। ਉਸ ਨੇ 48.08 ਦੀ ਔਸਤ ਨਾਲ 625 ਦੌੜਾਂ ਬਣਾਈਆਂ ਹਨ। ਜਾਇਸਵਾਲ ਨੇ ਕਈ ਸ਼ਾਨਦਾਰ ਪਾਰੀਆਂ ਵੀ ਖੇਡੀਆਂ ਹਨ ਅਤੇ ਇਸ ਕਾਰਨ ਉਨ੍ਹਾਂ ਨੂੰ ਵਿਸ਼ਵ ਕੱਪ ਟੀਮ 'ਚ ਸ਼ਾਮਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਦੌਰਾਨ ਆਰ. ਸੀ. ਬੀ. ਦੇ ਵਿਕਟਕੀਪਰ ਅਤੇ ਭਾਰਤੀ ਟੀਮ ਦੇ ਅਨੁਭਵੀ ਦਿਨੇਸ਼ ਕਾਰਤਿਕ ਦਾ ਮੰਨਣਾ ਹੈ ਕਿ ਯਸ਼ਸਵੀ ਜਾਇਸਵਾਲ ਨੂੰ ਫਿਲਹਾਲ ਭਾਰਤੀ ਵਨਡੇ ਟੀਮ ਵਿੱਚ ਲਿਆਉਣਾ ਜ਼ਰੂਰੀ ਨਹੀਂ ਹੈ। ਕਾਰਤਿਕ ਨੇ ਕਿਹਾ, "ਟੀਮ ਇੰਡੀਆ ਕੋਲ ਸ਼ੁਭਮਨ ਗਿੱਲ ਅਤੇ ਕਪਤਾਨ ਰੋਹਿਤ ਸ਼ਰਮਾ ਵਰਗੇ ਬਹੁਤ ਚੰਗੇ ਬੱਲੇਬਾਜ਼ ਹਨ ਅਤੇ ਫਿਲਹਾਲ ਯਸ਼ਸਵੀ ਜਾਇਸਵਾਲ ਨੂੰ ਲਿਆਉਣ ਦੀ ਕੋਈ ਲੋੜ ਨਹੀਂ ਹੈ।"

ਇਹ ਵੀ ਪੜ੍ਹੋ : ਭਾਰਤ ਦਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ, 18-0 ਨਾਲ ਵਿਰੋਧੀਆਂ ਨੂੰ ਦਿੱਤੀ ਮਾਤ

ਯਸ਼ਸਵੀ ਨੂੰ ਪਹਿਲਾਂ ਟੀ-20 ਟੀਮ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ

ਦਿਨੇਸ਼ ਕਾਰਤਿਕ ਨੇ ਆਈਸੀਸੀ ਰਿਵਿਊ ਸ਼ੋਅ ਵਿੱਚ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਯਸ਼ਸਵੀ ਜਾਇਸਵਾਲ ਨੂੰ ਵਨਡੇ ਟੀਮ ਵਿੱਚ ਇੰਨੀ ਛੇਤੀ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਹੈ। ਉਹ ਅਜੇ ਵੀ ਇੱਕ ਨੌਜਵਾਨ ਖਿਡਾਰੀ ਹੈ। ਉਸ ਨੂੰ ਹੁਣ ਟੀ-20 ਟੀਮ ਵਿੱਚ ਲਿਆ ਜਾਣਾ ਚਾਹੀਦਾ ਹੈ। ਮੇਰੇ ਮੁਤਾਬਕ ਅਗਲੇ ਸਾਲ ਟੀ-20 ਉਸ ਨੂੰ ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚ ਚੁਣਿਆ ਜਾਣਾ ਚਾਹੀਦਾ ਹੈ। ਇਸ ਸਾਲ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਨੂੰ ਬਹੁਤੇ ਵਨਡੇ ਨਹੀਂ ਖੇਡਣੇ ਹਨ ਅਤੇ ਟੀਮ ਵਿੱਚ ਓਪਨਰਾਂ ਦੀ ਵੀ ਕੋਈ ਕਮੀ ਨਹੀਂ ਹੈ। ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਜ਼ਬਰਦਸਤ ਪ੍ਰਦਰਸ਼ਨ ਕਰ ਰਹੇ ਹਨ। ਮੈਨੂੰ ਲੱਗਦਾ ਹੈ ਕਿ ਵਿਸ਼ਵ ਕੱਪ ਤੋਂ ਬਾਅਦ ਯਸ਼ਸਵੀ ਜਾਇਸਵਾਲ ਬਿਨਾਂ ਸ਼ੱਕ ਵਨਡੇ ਅਤੇ ਟੀ-20 ਦੋਵਾਂ 'ਚ ਮਹਾਨ ਖਿਡਾਰੀ ਬਣਨ ਜਾ ਰਿਹਾ ਹੈ।''

ਤੁਹਾਨੂੰ ਦੱਸ ਦੇਈਏ ਕਿ ਯਸ਼ਸਵੀ ਜਾਇਸਵਾਲ ਇਸ ਸੀਜ਼ਨ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਦੂਜੇ ਨੰਬਰ 'ਤੇ ਹਨ। ਦੂਜੇ ਪਾਸੇ ਕਈ ਸਾਬਕਾ ਕ੍ਰਿਕਟਰਾਂ ਨੇ ਯਸ਼ਸਵੀ ਜਾਇਸਵਾਲ ਨੂੰ ਭਾਰਤੀ ਟੀਮ 'ਚ ਲਿਆਉਣ ਦੀ ਮੰਗ ਕੀਤੀ ਹੈ। ਘਰੇਲੂ ਕ੍ਰਿਕਟ 'ਚ ਯਸ਼ਸਵੀ ਜੈਸਵਾਲ ਦਾ ਰਿਕਾਰਡ ਵੀ ਜ਼ਬਰਦਸਤ ਰਿਹਾ ਹੈ।

ਇਹ ਵੀ ਪੜ੍ਹੋ : ਖੇਡ ਜਗਤ 'ਚ ਛਾਈ ਸੋਗ ਦੀ ਲਹਿਰ, ਨੌਜਵਾਨ ਕਬੱਡੀ ਖਿਡਾਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 

Tarsem Singh

This news is Content Editor Tarsem Singh