ਬੈਂਗਲੁਰੂ ਓਪਨ ਟੈਨਿਸ ਟੂਰਨਾਮੈਂਟ ''ਚ ਯੂਕੀ ਜਿੱਤਿਆ, ਵਿਸ਼ਣੂ ਤੇ ਸੂਰਜ ਬਾਹਰ

11/22/2017 3:19:16 AM

ਬੈਂਗਲੁਰੂ- ਭਾਰਤ ਦੇ ਚੋਟੀ ਦੇ ਪੁਰਸ਼ ਸਿੰਗਲਜ਼ ਖਿਡਾਰੀ ਯੂਕੀ ਭਾਂਬਰੀ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਮੰਗਲਵਾਰ ਨੂੰ ਇੱਥੇ ਸ਼੍ਰੀਰਾਮ ਬਾਲਾਜੀ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਬੈਂਗਲੁਰੂ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਜਗ੍ਹਾ ਬਣਾ ਲਈ। ਯੂਕੀ ਨੇ ਬਾਲਾਜੀ ਨੂੰ 6-3, 6-2 ਨਾਲ ਹਰਾਇਆ। ਭਾਰਤ ਨੂੰ ਹਾਲਾਂਕਿ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸਾਕੇਤ ਮਾਈਨੇਨੀ ਖੱਬੇ ਮੋਢੇ ਦੀ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਉਸ ਦੀ ਜਗ੍ਹਾ 'ਲੱਕੀ ਲੂਜ਼ਰ' ਇੰਟੋਇਨੀ ਐਸਕੋਫਿਯਰ ਨੇ ਲਈ। 
ਇਸ ਵਿਚਾਲੇ ਵਾਈਲਡ ਕਾਰਡ ਧਾਰੀ ਵਿਸ਼ਣੂ ਵਰਧਨ ਤੇ ਸੂਰਜ ਪ੍ਰਬੋਧ ਪਹਿਲੇ ਹੀ ਦੌਰ ਵਿਚ ਆਪਣੇ-ਆਪਣੇ ਮੈਚ ਹਾਰ ਕੇ ਬਾਹਰ ਹੋ ਗਏ। ਵਿਸ਼ਣੂ ਨੂੰ ਸਪੇਨ ਦੇ ਮਾਰੀਓ ਵਿਲੇਲਾ ਮਾਰਟੀਨੇਜ ਵਿਰੁੱਧ 3-6, 3-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਸੂਰਜ ਨੂੰ ਸਵੀਡਨ ਦੇ ਇਲਿਆਸ ਯੇਮਰ ਨੇ ਪਹਿਲੇ ਦੌਰ ਵਿਚ 6-4, 7-6 ਨਾਲ ਹਰਾਇਆ ਜਦਕਿ ਚੋਟੀ ਦਰਜਾ ਪ੍ਰਾਪਤ ਆਸਟ੍ਰੇਲੀਆ ਦੇ ਸਲੋਵੇਨੀਆ ਬਲਾਜ ਕੇਵਸਿਚ  ਨੇ ਬੋਸਨੀਆ ਤੇ ਹਰਜਗੋਵਿਨਾ ਦੇ ਟੋਮਿਸਲਾਵ ਬਰਕਿਕ ਨੂੰ ਹਰਾ ਕੇ ਦੂਜੇ ਦੌਰ ਵਿਚ ਪ੍ਰਵੇਸ਼ ਕੀਤਾ। ਕੇਵਸਿਚ ਨੇ ਪਹਿਲੇ ਦੌਰ ਵਿਚ 6-2, 6-7, 7-6 ਨਾਲ ਜਿੱਤ ਦਰਜ ਕੀਤੀ।