ਐਲੀਮੀਨੇਸ਼ਨ ਚੈਂਬਰ ਮੈਚ ਲਈ ਰੋਮਨ ਰੇਂਸ ਤੇ ਵਾਇਟ ਵਿਚਾਲੇ ਹੋਇਆ ਧਮਾਕੇਦਾਰ ਮੁਕਾਬਲਾ (ਵੀਡੀਓ)

02/06/2018 9:23:38 AM

ਨਵੀਂ ਦਿੱਲੀ (ਬਿਊਰੋ)— ਡਬਲਿਊ.ਡਬਲਿਊ.ਈ. ਦਾ ਅਗਲਾ ਪੀ.ਪੀ.ਵੀ. ਐਲੀਮੀਨੇਸ਼ਨ ਚੈਂਬਰ ਹੋਵੇਗਾ। ਐਲੀਮੀਨੇਸ਼ਨ ਚੈਂਬਰ ਵਿਚ ਇਸ ਵਾਰ ਵੂਮੈਂਸ ਦਾ ਵੀ ਮੈਚ ਹੋਵੇਗਾ। ਪੁਰਸ਼ਾਂ ਵਿਚ ਜੋ ਵੀ ਇਸਨੂੰ ਜਿੱਤੇਗਾ ਉਹ ਰੈਸਲਮੇਨੀਆ ਵਿਚ ਬਰਾਕ ਲੈਸਨਰ ਨਾਲ ਯੂਨੀਵਰਸਲ ਚੈਂਪੀਅਨਸ਼ਿਪ ਲਈ ਮੁਕਾਬਲਾ ਕਰੇਗਾ। ਪਿਛਲੇ ਹਫਤੇ ਦੀ ਰਾਅ ਵਿਚ ਐਲੀਮੀਨੇਸ਼ਨ ਚੈਂਬਰ ਵਿਚ ਕੁਆਲੀਫਾਈ ਕਰਨ ਲਈ ਤਿੰਨ ਮੈਚ ਹੋਏ ਸਨ। ਜਿਸਦੇ ਬਾਅਦ ਤਿੰਨ ਸੁਪਰਸਟਾਰ ਬਰਾਨ ਸਟਰੋਮੈਨ, ਜਾਨ ਸੀਨਾ ਅਤੇ ਇਲੀਆਸ ਨੇ ਜਿੱਤ ਹਾਸਲ ਕਰ ਕੇ ਕੁਆਲੀਫਾਈ ਕੀਤਾ ਸੀ।

ਇਸ ਹਫਤੇ ਦੀ ਰਾਅ ਵਿਚ ਰੋਮਨ ਰੇਂਸ ਅਤੇ ਬਰੇ ਵਾਇਟ ਦਰਮਿਆਨ ਕੁਆਲੀਫਾਈ ਮੈਚ ਹੋਇਆ। ਜਿਸ ਵਿਚ ਰੋਮਨ ਰੇਂਸ ਨੇ ਜਿੱਤ ਹਾਸਲ ਕਰ ਕੇ ਆਪਣਾ ਸਥਾਨ ਐਲੀਮੀਨੇਸ਼ਨ ਚੈਂਬਰ ਲਈ ਪੱਕਾ ਕੀਤਾ। ਹਾਲਾਂਕਿ ਰੋਮਨ ਰੇਂਸ ਇਸ ਮੈਚ ਵਿਚ ਜ਼ਿਆਦਾ ਕੁਝ ਨਹੀਂ ਕਰ ਪਾਏ। ਬਰੇ ਵਾਇਟ ਨੇ ਉਨ੍ਹਾਂ ਨੂੰ ਸ਼ਾਨਦਾਰ ਟੱਕਰ ਦਿੱਤੀ ਪਰ ਬਰੇ ਵਾਇਟ ਦੇ ਅੱਗੇ ਮੈਟ ਹਾਰਡੀ ਆ ਗਏ। ਜਿਨ੍ਹਾਂ ਨੇ ਇਹ ਮੈਚ ਉਨ੍ਹਾਂ ਨੂੰ ਜਿੱਤਣ ਨਹੀਂ ਦਿੱਤਾ। ਇਸਦਾ ਪੂਰਾ ਫਾਇਦਾ ਰੋਮਨ ਰੇਂਸ ਨੇ ਉਠਾ ਲਿਆ। ਕੁਝ ਅਜਿਹਾ ਹੀ ਪਿਛਲੇ ਹਫਤੇ ਦੀ ਰਾਅ ਵਿਚ ਵੀ ਹੋਇਆ ਸੀ ਜਿੱਥੇ ਮੈਟ ਹਾਰਡੀ ਨੂੰ ਚੈਂਬਰ ਵਿਚ ਜਾਣ ਤੋਂ ਬਰੇ ਵਾਇਟ ਨੇ ਰੋਕਿਆ ਸੀ।

ਰੋਮਨ ਰੇਂਸ ਹੁਣ ਚੌਥੇ ਸੁਪਰਸਟਾਰ ਬਣ ਗਏ ਹਨ ਜਿਨ੍ਹਾਂ ਨੇ ਐਲੀਮੀਨੇਸ਼ਨ ਚੈਂਬਰ ਲਈ ਕੁਆਲੀਫਾਈ ਕੀਤਾ ਹੈ।