ਡਬਲਊ.ਡਬਲਊ.ਈ ਦਾ ਇਹ ਚੈਂਪੀਅਨ 2020 ''ਚ ਦੇਵੇਗਾ ਰਾਸ਼ਟਰਪਤੀ ਅਹੁਦੇ ਲਈ ਟਰੰਪ ਨੂੰ ਟੱਕਰ

11/18/2016 5:06:10 PM

ਨਿਊਯਾਰਕ—ਜਿੰਦਗੀ ''ਚ ਕਦੀ ਚੋਣ ਨਾ ਲੜਣ ਵਾਲੇ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣ ਚੁੱਕੇ ਹਨ ਅਤੇ ਹੁਣ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀਆਂ ਚੋਣਾਂ ''ਚ ਅਜਿਹੇ ਨਵੇਂ ਚਿਹਰੇ ਦੇਖਣ ਨੂੰ ਮਿਲ ਸਕਦੇ ਹਨ। ਟਰੰਪ ਦਾ ਵਿਸ਼ਵ ਕੁਸ਼ਤੀ ਮਨੋਰੰਜਨ (ਡਬਲਊ.ਡਬਲਊ.ਈ) ਨਾਲ ਪੁਰਾਣਾ ਰਿਸ਼ਤਾ ਰਿਹਾ ਹੈ ਅਤੇ ਉਨ੍ਹਾਂ ਨੂੰ 2020 ''ਚ ਟਕੱਰ ਦੇਣ ਲਈ ਵੀ ਡਬਲਊ.ਡਬਲਊ.ਈ ਦਾ ਹੀ ਇਕ ਰੈਸਲਰ ਸਾਹਮਣੇ ਆਇਆ ਹੈ। ਡੋਨਾਲਡ ਟਰੰਪ ਡਬਲਊ.ਡਬਲਊ.ਈ ਦੇ ਪਹਿਲੇ ''ਹਾਲ ਆਫ ਫੇਮ'' ਹਨ ਜੋ ਅਮਰੀਕਾ ਦੇ ਰਾਸ਼ਟਰਪਤੀ ਬਣੇ। 

2020 ''ਚ ਉਨ੍ਹਾਂ ਨੂੰ ਟਕੱਰ ਦੇ ਲਈ ਡਬਲਊ.ਡਬਲਊ.ਈ ਦੇ ਸਭ ਤੋਂ ਵੱਡੇ ਸੁਪਰ ਸਟਾਰ ਡਵੇਨ ਜਾਨਸਨ ਮਤਲਬ ''ਦਿ ਰਾਕ'' ਤਿਆਰ ਹਨ। ਜੇਕਰ ਰਾਕ ਦੀ ਪਿਛਲੀਆਂ ਕੁਝ ਇੰਟਰਵਿਊ ਨੂੰ ਦੇਖਿਆ ਜਾਵੇ ਤਾਂ ਇਸ ਗੱਲ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ। ਇਕ ਰਿਪੋਰਟ ਮੁਤਾਬਕ ਰਾਕ ਨੇ ਅਜਿਹੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। 

ਰਾਕ ਡਬਲਊ.ਡਬਲਊ.ਈ ਸੁਪਰ ਸਟਾਰ ਹੋਣ ਦੇ ਨਾਲ ਹੀ ਹਾਲੀਵੁਡ ਦੇ ਸਭ ਤੋਂ ਮਹਿੰਗੇ ਸਿਤਾਰਿਆਂ ''ਚੋਂ ਇਕ ਹਨ। ਉਨ੍ਹਾਂ ਦੀਆਂ ਫਿਲਮਾਂ ਨੇ ਬਾਕਸ ਆਫਿਸ ''ਤੇ ਵੀ ਕਈ ਰਿਕਾਰਡ ਬਣਾਏ ਹਨ। ਦੋ ਦਿਨ ਪਹਿਲੇ ਹੀ ਉਨ੍ਹਾਂ ਨੂੰ ਧਰਤੀ ਦਾ ਸਭ ਤੋਂ ਸੈਕਸੀ ਵਿਅਕਤੀ ਦਾ ਖਿਤਾਬ ਵੀ ਮਿਲਿਆ ਹੈ। ਇਸ ਦੇ ਲਿਹਾਜ ਨਾਲ ਉਹ ਬਹੁਤ ਪ੍ਰਸਿੱਧ ਵਿਅਕਤੀ ਹਨ। ਉਨ੍ਹਾਂ ਨੇ ਕਿਹਾ ਕਿ ਉਹ ਅਮਰੀਕਾ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰੀ ''ਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ, ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਇਕ ਮਜਾਕ ਵੀ ਹੋ ਸਕਦਾ ਹੈ, ਪਰ ਸਤਾ ਕਿਸ ਨੂੰ ਚੰਗੀ ਨਹੀਂ ਲੱਗਦੀ?

ਕਾਰੋਬਾਰੀ ਟਰੰਪ ਤੋਂ ਪਹਿਲਾਂ ਵੀ 1980 ''ਚ ਫਿਲਮ ਸਟਾਰ ਰੋਨਾਲਡ ਰੀਗਨ ਅਮਰੀਕਾ ਦੇ ਰਾਸ਼ਟਰਪਤੀ ਬਣ ਚੁੱਕੇ ਹਨ। ਸਾਇਦ ਇਹ ਦੇਖਦੇ ਹੋਏ ਰਾਕ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਦੀ ਮਦਦ ਕਰਕੇ ਖੁਸ਼ੀ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਪਿਛਲੀਆਂ ਚੋਣਾਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਕੁਝ ਵੀ ਸੰਭਵ ਹੈ।