ਪਿਓ-ਪੁੱਤ ਅਤੇ ਮਾਂ-ਧੀ ਨੇ ਮਿਲ ਕੇ WWE ਦੇ ਸੁਪਰਸਟਾਰ ਦੀ ਕੀਤੀ ਕੁੱਟਮਾਰ, ਵੇਖੋ ਵੀਡੀਓ

09/08/2020 4:09:16 PM

ਨਵੀਂ ਦਿੱਲੀ : ਡਬਲਯੂ.ਡਬਲਯੂ.ਈ. ਵਿਚ ਇਸ ਹਫ਼ਤੇ ਖ਼ਤਰਨਾਕ ਮੈਚ ਦੇਖਣ ਨੂੰ ਮਿਲਿਆ। ਦਰਅਸਲ WWE RAW ਦੇ ਮੇਨ ਇਵੈਂਟ ਵਿਚ ਰੇ ਮਿਸਟੀਰਿਓ ਦੇ ਪੁੱਤਰ ਡਾਮਿਨੀਕ ਅਤੇ ਸੁਪਰਸਟਾਰ ਰੈਸਲਰ ਮਰਫੀ ਵਿਚਾਲੇ ਜ਼ਬਰਦਸਤ ਫਾਈਟ ਹੋਈ। ਇਸ ਫਾਈਟ ਵਿਚ ਡਾਮਿਨੀਕ ਦੀ ਪੂਰੀ ਮੈਮਿਲੀ ਨੇ ਮਰਫੀ ਦੀ ਜੰਮ ਕੇ ਕੁੱਟਮਾਰ ਕੀਤੀ। ਫਾਈਟ ਸ਼ੁਰੂ ਹੁੰਦੇ ਹੀ ਮਰਫ਼ੀ ਅਤੇ ਡਾਮਿਨੀਕ ਨੇ ਇਕ-ਦੂਜੇ 'ਤੇ ਜ਼ਬਰਦਸਤ ਹਮਲਾ ਕੀਤਾ। ਦੋਵੇਂ ਰੈਸਲਰ ਲੜਦੇ-ਲੜਦੇ ਰਿੰਗ 'ਚੋਂ ਬਾਹਰ ਆ ਗਏ। ਇਸ ਦੌਰਾਨ ਡਾਮਿਨੀਕ ਮਰਫੀ 'ਤੇ ਹਾਵੀ ਦਿਖੇ। ਉਨ੍ਹਾਂ ਨੇ ਸਪਲੈਸ਼ ਲਗਾਕੇ ਮਰਫੀ ਨੂੰ ਬੈਰੀਕੇਡ 'ਤੇ ਸੁੱਟਿਆ, ਜਿਸ ਤੋਂ ਬਾਅਦ ਮਰਫ਼ੀ ਨੇ ਪਲਟਵਾਰ ਕਰਦੇ ਹੋਏ ਡਾਮਿਨੀਕ ਨੂੰ ਸਟੀਲ ਰੈਂਪ 'ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਡਾਮਿਨੀਕ ਦਰਦ ਨਾਲ ਚੀਕਦੇ ਰਹੇ। ਫਿਰ ਜਿਵੇਂ ਹੀ ਮਰਫ਼ੀ ਨੇ ਡਾਮਿਨੀਕ ਦੇ ਹੱਥ ਬੰਨ੍ਹ ਕੇ ਡੰਡੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਡਾਮਿਨੀਕ ਦੇ ਪਿਤਾ ਅਤੇ ਸੁਪਰਸਟਾਰ ਰੇ ਮਿਸਟੀਰਿਓ ਨੇ ਉਨ੍ਹਾਂ ਨੂੰ ਰੋਕ ਲਿਆ। ਦੂਜੇ ਪਾਸੇ ਡਾਮਿਨੀਕ ਦੀ ਮਾਂ ਅਤੇ ਭੈਣ ਨੇ ਉਨ੍ਹਾਂ ਦੇ ਹੱਥ ਖੋਲ ਦਿੱਤੇ। ਇਸ ਤੋਂ ਬਾਅਦ ਡਾਮਿਨੀਕ ਨੇ ਮਰਫ਼ੀ ਦੇ ਹੱਥ ਰੱਸੀ ਵਿਚ ਫਸਾ ਦਿੱਤੇ ਅਤੇ ਡੰਡਿਆਂ ਨਾਲ ਕੁੱਟਿਆ।

ਇਹ ਵੀ ਪੜ੍ਹੋ: ਹਾਰਦਿਕ ਪੰਡਯਾ ਨੇ ਆਪਣੀ ਭਾਬੀ ਨਾਲ ਖਿਚਵਾਈ ਅਜਿਹੀ ਤਸਵੀਰ, ਪਤਨੀ ਨਤਾਸ਼ਾ ਦਾ ਆਇਆ ਇਹ ਰੀਐਕਸ਼ਨ

 


ਦੋਵਾਂ ਵਿਚ ਹੋ ਰਹੀ ਫਾਈਟ ਦੌਰਾਨ ਮਿਸਟੀਰਿਓ ਦਾ ਪੂਰਾ ਪਰਿਵਾਰ ਵੀ ਇਸ ਮੈਚ ਵਿਚ ਆ ਗਿਆ। ਡਾਮਿਨੀਕ ਦੀ ਭੈਣ, ਮਾਂ ਅਤੇ ਪਿਤਾ ਰੇ ਮਿਸਟੀਰਿਓ ਨੇ ਮਿਲ ਕੇ ਮਰਫ਼ੀ ਨੂੰ ਕੁੱਟਿਆ। ਹਾਲਾਂਕਿ ਮਰਫ਼ੀ ਨੇ ਲਗਾਤਾਰ ਹੋ ਰਹੇ ਹਮਲੇ ਦੌਰਾਨ ਮੈਚ ਛੱਡ ਦਿੱਤਾ ਸੀ ਅਤੇ ਡਾਮਿਨੀਕ ਇਸ ਮੈਚ ਨੂੰ ਜਿੱਤ ਗਏ ਸਨ ਪਰ ਫਿਰ ਵੀ ਮਿਸਟੀਰਿਓ ਪਰਿਵਾਰ ਦਾ ਹਮਲਾ ਜਾਰੀ ਰਿਹਾ ਅਤੇ ਮਰਫ਼ੀ ਨੂੰ ਕੁੱਟ-ਕੁੱਟ ਕੇ ਬੁਰਾ ਹਾਲ ਕਰ ਦਿੱਤਾ। ਦਰਅਸਲ ਇਸ ਮੈਚ ਤੋਂ ਕੁੱਝ ਹੀ ਘੰਟੇ ਪਹਿਲਾਂ ਰਾਅ ਵਿਚ ਰੇ ਮਿਸਟੀਰਿਓ ਦੇ ਪੂਰੇ ਪਰਿਵਾਰ ਦਾ ਇੰਟਰਵਿਊ ਹੋਇਆ। ਇਸ ਇੰਟਰਵਿਊ ਵਿਚ ਮਰਫ਼ੀ ਨੇ ਦਖ਼ਲ ਦਿੱਤਾ ਸੀ ਅਤੇ ਚੀਜਾਂ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਮਰਫ਼ੀ ਦਾ ਇਸ ਤਰ੍ਹਾਂ ਇੰਟਰਵਿਊ ਵਿਚ ਆਉਣਾ ਮਿਸਟੀਰਿਓ ਦੇ ਪਰਿਵਾਰ ਨੂੰ ਚੰਗਾ ਨਹੀਂ ਲੱਗਾ ਸੀ। ਇਹੀ ਕਾਰਨ ਰਿਹਾ ਕੇ ਪੁੱਤਰ ਨੇ ਮੈਚ ਵਿਚ ਮਾਂ, ਭੈਣ ਅਤੇ ਪਿਤਾ ਦੇ ਵਿਰੋਧੀ ਮਰਫ਼ੀ ਦੀ ਕਾਫ਼ੀ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ:  ਬੇਹੱਦ ਹੌਟ ਹੈ ਇਸ ਕ੍ਰਿਕਟਰ ਦੀ ਪ੍ਰੇਮਿਕਾ, ਬਿਨਾਂ ਵਿਆਹ ਦੇ ਬਣ ਚੁੱਕੀ ਹੈ ਮਾਂ


cherry

Content Editor

Related News