ਲੈਸਨਰ ਦਾ ਡਬਲਿਊ.ਡਬਲਿਊ.ਈ. ਛੱਡਣ ਦਾ ਕਾਰਨ ਆਇਆ ਸਾਹਮਣੇ

03/13/2018 2:34:12 PM

ਨਵੀਂ ਦਿੱਲੀ (ਬਿਊਰੋ)— ਹਾਲ ਹੀ 'ਚ ਬਰਾਕ ਲੈਸਨਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਰੈਸਲਮੇਨੀਆ-34 ਦੇ ਬਾਅਦ ਆਖਰ ਕਿਉਂ ਡਬਲਿਊ.ਡਬਲਿਊ.ਈ. ਨੂੰ ਬਰਾਕ ਲੈਸਨਰ ਛੱਡ ਦੇਣਗੇ। ਜਦੋਂ ਤੱਕ ਬਰਾਕ ਡਬਲਿਊ.ਡਬਲਿਊ.ਈ. ਦੇ ਨਾਲ ਕਰਾਰ 'ਚ ਹਨ, ਤਦ ਤੱਕ ਉਸ ਨੂੰ ਯੂ.ਐੱਫ.ਸੀ. 'ਚ ਫਾਈਟ ਕਰਨ ਦੀ ਇਜਾਜ਼ਤ ਨਹੀਂ ਮਿਲ ਸਕਦੀ ਹੈ।
 

WWE 'ਚ ਚੱਲਦਾ ਬਰਾਕ ਦਾ ਸਿੱਕਾ
ਡਬਲਿਊ.ਡਬਲਿਊ.ਈ. 'ਚ ਬਰਾਕ ਦਾ ਸਿੱਕਾ ਚੱਲਦਾ ਹੈ। ਬਰਾਕ ਨੇ ਪ੍ਰੋ ਫੁੱਟਬਾਲ, ਐਮ.ਐਮ.ਏ. 'ਚ ਯੂ.ਐਫ.ਸੀ. ਹੈਵੀਵੇਟ ਚੈਂਪੀਅਨਸ਼ਿਪ ਸਾਰਿਆਂ 'ਚ ਉਸ ਨੇ ਹਿੱਸਾ ਲਿਆ ਹੈ। ਯੂ.ਐਫ.ਸੀ. 'ਚ ਉਸਦਾ ਕਰੀਅਰ ਕੁਝ ਖਾਸ ਨਹੀਂ ਰਿਹਾ ਹੈ। ਕੁਝ ਸਾਲ ਪਹਿਲਾਂ ਉਸ ਨੇ ਫਾਈਟ ਲੜੀ ਸੀ ਅਤੇ 2011 'ਚ ਬਰਾਕ ਨੇ ਐਮ.ਐਮ.ਏ. ਛੱਡ ਦਿੱਤੀ ਸੀ। ਇਸ ਤੋਂ ਬਾਅਦ 2012 'ਚ ਬਰਾਕ ਨੇ ਡਬਲਿਊ.ਡਬਲਿਊ.ਈ. 'ਚ ਵਾਪਸੀ ਕੀਤੀ ਸੀ। ਇਸ ਤੋਂ ਬਾਅਦ ਉਹ ਪਾਰਟ ਟਾਈਮਰ ਸੁਪਰਸਟਾਰ ਬਣ ਗਿਆ।

ਫਾਈਟ ਤੋਂ ਬਾਅਦ 2016 'ਚ ਲੱਗੇ ਦੋਸ਼
2016 'ਚ ਯੂ.ਐਫ.ਸੀ. 'ਚ ਉਸ ਨੇ ਡਬਲਿਊ.ਡਬਲਿਊ.ਈ. ਦੇ ਕਰਾਰ ਦੇ ਅੰਦਰ ਇਕ ਫਾਈਟ ਲੜੀ ਸੀ ਜਿਸ ਤੋਂ ਬਾਅਦ ਉਸ 'ਤੇ ਕੁਝ ਦੋਸ਼ ਵੀ ਲੱਗੇ ਸਨ। ਇਸ ਤੋਂ ਬਾਅਦ ਬਰਾਕ ਉਥੇ ਨਹੀਂ ਗਏ। ਸੂਤਰਾਂ ਮੁਤਾਬਕ ਡਬਲਿਊ.ਡਬਲਿਊ.ਈ. ਇਹ ਨਹਂੀਂ ਚਾਹੁੰਦਾ ਕਿ ਜਦੋਂ ਤੱਕ ਬਰਾਕ ਕਰਾਰ 'ਚ ਹਨ ਤਦ ਤੱਕ ਐਮ.ਐਮ.ਏ. 'ਚ ਕੋਈ ਫਾਈਟ ਕਰੇ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬਰਾਕ ਡਰੱਗ ਟੈਸਟ 'ਚ ਫੇਲ ਹੋ ਗਏ ਹਨ। ਹਾਲਾਂਕਿ ਸਾਲ 2016 'ਚ ਇਕ ਵਾਰ ਬਰਾਕ ਨੂੰ ਡਬਲਿਊ.ਡਬਲਿਊ.ਈ. ਨੇ ਮੌਕਾ ਦਿੱਤਾ ਸੀ। ਲੈਸਨਰ ਦੀਆਂ ਇਨ੍ਹਾਂ ਹਰਕਤਾਂ ਨਾਲ ਡਬਲਿਊ.ਡਬਲਿਊ.ਈ. ਦੀ ਛਵੀ ਨੂੰ ਵੀ ਪ੍ਰਭਾਵ ਪੈਂਦਾ ਹੈ। ਨਾਲ ਹੀ ਡਬਲਿਊ.ਡਬਲਿਊ.ਈ. ਨੇ ਇਹ ਵੀ ਕਿਹਾ ਕਿ ਲੈਸਨਰ ਯੂ.ਐਫ.ਏ. 'ਚ ਸਿਰਫ ਪੈਸਾ ਮਿਲਣ ਦੀ ਵਜ੍ਹਾ ਨਾਲ ਲੜਨਾ ਚਾਹੁੰਦੇ ਹਨ।

ਯੂ.ਐੱਫ.ਸੀ. 'ਚ ਜਾਣਾ ਚਾਹੁੰਦੇ ਹਨ ਬਰਾਕ
ਸੂਤਰਾਂ ਮੁਤਾਬਕ ਬਰਾਕ ਲੈਸਨਰ ਨੇ ਯੂ.ਐਫ.ਸੀ. 'ਚ ਜਾਣ ਦਾ ਮਨ ਬਣਾ ਲਿਆ ਹੈ, ਪਰ ਡਬਲਿਊ.ਡਬਲਿਊ.ਈ. ਬੌਸ ਵਿੰਸ ਮੈਕਮੈਹਨ ਨੂੰ ਕਹਿ ਵੀ ਨਹੀਂ ਸਕਦੇ ਉਸ ਨੂੰ ਯੂ.ਐਫ.ਸੀ. ਜਾ ਕੇ ਫਾਈਟ ਕਰਨੀ ਹੈ। ਬਰਾਕ ਲੈਸਨਰ ਰੈਸਲਮੇਨੀਆ 34 'ਚ ਰੋਮਨ ਰੇਂਜ਼ ਖਿਲਾਫ ਯੂਨੀਵਰਸਲ ਚੈਂਪੀਅਨਸ਼ਿਪ ਡਿਫੈਂਡ ਕਰਨਗੇ। 8 ਅਪ੍ਰੈਲ ਨੂੰ ਰੈਸਮੇਨੀਆ ਦਾ ਆਯੋਜਨ ਹੋਵੇਗਾ। ਰੈਸਮੇਨੀਆ-34 ਤੋਂ ਬਾਅਦ ਲੈਸਨਰ ਦਾ ਡਬਲਿਊ.ਡਬਲਿਊ.ਈ. ਕਰਾਰ ਖਤਮ ਹੋ ਰਿਹਾ ਹੈ। ਡਬਲਿਊ.ਡਬਲਿਊ.ਈ. ਕਰਾਰ ਬਰਾਕ ਦਾ ਅੱਗੇ ਵੀ ਵਧ ਸਕਦਾ ਹੈ, ਪਰ ਫੈਸਲਾ ਲੈਣ ਦਾ ਹੱਕ ਲੈਸਨਰ ਦੇ ਹੱਥਾਂ 'ਚ ਹੀ ਹੈ।