WWE ਸਾਬਕਾ ਚੈਂਪੀਅਨ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਵਜ੍ਹਾ ਜਾਣ ਹੋਵੋਗੀ ਹੈਰਾਨੀ

07/14/2019 1:34:31 PM

ਨਵੀਂ ਦਿੱਲੀ : ਸਾਬਕਾ ਡਬਲਿਯੂ. ਡਬਲਿਯੂ. ਈ. (WWE) ਚੈਂਪੀਅਨ ਜੈਫ ਹਾਰਡੀ ਨੂੰ ਪਬਲਿਕ ਪਲੇਸ ਤੋਂ ਨਸ਼ੇ ਦੀ ਹਾਲਤ 'ਚ ਹੋਣ ਕਾਰਨ ਸਾਊਥ ਕੈਰੋਲੀਨਾ ਵਿਖੇ ਗ੍ਰਿਫਤਾਰ ਕੀਤਾ ਗਿਆ ਹੈ। ਜੈਫ ਹਾਰਡੀ ਕਾਫੀ ਸਾਰੀਆਂ ਸੱਟਾਂ ਕਾਰਨ WWE ਤੋਂ ਦੂਰ ਹਨ, ਜਿਸ ਵਿਚੋਂ ਗੋਡੀਆਂ ਦੀ ਸੱਟ ਸਭ ਤੋਂ ਗੰਭੀਰ ਹੈ। ਸੱਟ ਤੋਂ ਪਹਿਲਾਂ ਜੈਫ ਹਾਰਡੀ ਅਤੇ ਮੈਟ ਹਾਰਡੀ ਨੇ ਮਿਲ ਕੇ ਸਮੈਕਡਾਊਨ ਦੇ ਟੈਗ ਟੀਮ ਟਾਈਟਲਸ ਜਿੱਤ ਲਏ ਸੀ ਪਰ ਉਨ੍ਹਾਂ ਨੂੰ ਜੈਫ ਦੀ ਸੱਟ ਕਾਰਨ ਚੈਂਪੀਅਨਸ਼ਿਪ ਛੱਡਣੀ ਪਈ। ਇਸ ਤੋਂ ਬਾਅਦ ਉਸਨੇ ਗੋਡਿਆਂ ਦੀ ਸਰਜਰੀ ਕਰਾਈ ਅਤੇ ਉਸ ਤੋਂ ਬਾਅਦ ਉਹ ਆਰਾਮ ਕਰ ਰਹੇ ਸਨ। ਸਾਬਕਾ ਯੂ. ਐੱਸ. ਚੈਂਪੀਅਨ ਜੈਫ ਹਾਰਡੀ ਨੂੰ ਪਹਿਲਾਂ ਵੀ ਡ੍ਰਗਸ ਅਤੇ ਸ਼ਰਾਬ ਦੀ ਵਜ੍ਹਾ ਨਾਲ ਕਈ ਮੌਕਿਆਂ 'ਤੇ ਪਰੇਸ਼ਾਨੀ ਹੋਈ ਹੈ। ਲੱਗਭਗ 1 ਸਾਲ ਪਹਿਲਾਂ ਨਾਰਥ ਕੈਰੋਲੀਨਾ ਵਿਚ ਉਸ ਨੂੰ ਇਕ ਕਾਰ ਹਾਦਸੇ ਵਿਚ ਵੀ ਗ੍ਰਿਫਤਾਰ ਕੀਤਾ ਗਿਆ ਸੀ। ਥੋੜੇ ਸਮੇਂ ਪਹਿਲਾਂ ਹਾਰਡੀ ਨੂੰ ਜਨਤਕ ਜਗ੍ਹਾ 'ਤੇ ਨਸ਼ਾ ਕਰਨ ਦੀ ਵਜ੍ਹਾ ਨਾਲ ਮਿਰਟਲ ਬੀਚ ਤੋਂ ਗ੍ਰਿਫਤਾਰ ਕੀਤਾ।

ਖਬਰਾਂ ਮੁਤਾਬਕ 'ਬ੍ਰਦਰ ਨੀਰੋ' ਜੈਫ ਹਾਰਡੀ ਨੂੰ 200 ਡਾਲਰਸ ਦੇ ਬਾਂਡ 'ਤੇ ਛੱਡ ਦਿੱਤਾ ਗਿਆ ਹੈ। ਇਸ ਫੋਟੋ ਨੂੰ ਦੇਖ ਕੇ ਸਾਫ ਪਤਾ ਚਲ ਰਿਹਾ ਹੈ ਕਿ ਇਹ ਹਾਰਡੀ ਬਾਇਜ਼ ਟੀਮ ਦੇ ਜੈਫ ਹਾਰਡੀ ਹਨ। ਇਸ ਸਮੇਂ ਹਾਰਡੀ ਦੇ ਬਾਰੇ ਕੁਝ ਜ਼ਿਆਦਾ ਜਾਣਕਾਰੀ ਨਿਕਲ ਕੇ ਨਹੀਂ ਆਈ ਹੈ। WWE ਨੇ ਇਸ ਘਟਨਾ ਨੂੰ ਲੈ ਕੇ ਆਪਣਾ ਬਿਆਨ ਦਿੱਤਾ ਹੈ। ਡਬਲਿਯੂ. ਡਬਲਿਯੂ. ਈ. ਨੇ ਕਿਹਾ ਜੈਫ ਹਾਰਡੀ ਆਪਣੇ ਨਿਜੀ ਕੰਮਾਂ ਲਈ ਖੁੱਦ ਜ਼ਿੰਮੇਵਾਰ ਹੈ।