33 ਸਾਲਾ ਤੋਂ ਅੰਡਰਟੇਕਰ ਦੇ ਰਿਹਾ ਹੈ ਆਪਣੇ ਪ੍ਰਸ਼ੰਸਕਾਂ ਨੂੰ ਧੋਖਾ, ਇਸ ਵੀਡੀਓ ਨੇ ਕੀਤਾ ਖੁਲਾਸਾ

03/30/2017 4:21:59 PM

ਨਵੀਂ ਦਿੱਲੀ—ਡਬਲਯੂ. ਡਬਲਯੂ. ਈ. ''ਚ ''ਡੈਡਮੈਨ'' ਦੇ ਨਾਂ ਨਾਲ ਮਸ਼ਹੂਰ ਦਿ ਅੰਡਰਟੇਕਰ ਪਿਛਲੇ 33 ਸਾਲਾ ਤੋਂ ਆਪਣੇ ਪ੍ਰਸ਼ੰਸਕਾਂ ਨੂੰ ਧੋਖਾ ਦਿੰਦੇ ਆ ਰਿਹਾ ਹੈ, ਜਿਸ ਦਾ ਖੁਲਾਸਾ ਸੋਮਵਾਰ ਨੂੰ ਰਿੰਗ ''ਚ ਵਾਇਰਲ ਹੋਈ ਇਕ ਵੀਡੀਓ ਜ਼ਰੀਏ ਹੋਇਆ ਹੈ। ਦਰਅਸਲ ਇਸ ਹਫਤੇ ਹੋਏ ਰਾਅ ''ਚ ਰੇਸਲਮੇਨੀਆ ਤੋਂ ਪਹਿਲਾ ਅੰਡਰਟੇਕਰ ਅਤੇ ਰੋਮਨ ਰੇਨਜ਼ ''ਚ ਆਖਰੀ ਵਾਰ ਰਿੰਗ ''ਚ ਆਹਮਣਾ ਸਾਹਮਣਾ ਹੋਇਆ ਸੀ। ਰੋਮਨ ਰੇਨਜ਼ ਨੇ ਅੰਡਰਟੇਕਰ ਨਾਲ ਸਖਤ ਸ਼ਬਦਾਂ ''ਚ ਗੱਲ ਕਹੀ ਅਤੇ ਉਨ੍ਹਾਂ ਦੀ ਬੇਇਜ਼ਤੀ ਕੀਤੀ।

ਫਿਰ ਅੰਡਰੇਕਟਰ ਰਿੰਗ ''ਚ ਆਏ ਅਤੇ ਆਪਣੇ ਹੀ ਅੰਦਾਜ਼ ''ਚ ਰੋਮਨ ਰੇਨਜ਼ ਨੂੰ ਡਰਾਇਆ ਅਤੇ ਉਨ੍ਹਾਂ ਨੂੰ ਚੇਤਾਵਨੀ ਦੇ ਦਿੱਤੀ। ਅੰਡਰਟੇਕਰ ਹਮੇਸ਼ਾ ਦੀ ਤਰ੍ਹਾਂ ਲਾਈਟ ਬੰਦ ਹੋਣ ''ਤੇ ਰਿੰਗ ''ਚ ਆਉਂਦੇ ਹਨ ਪਰ ਕੱਲ ਉਨ੍ਹਾਂ ਕੋਲੋਂ ਇਕ ਗਲਤੀ ਹੋ ਗਈ। ਅੰਡਰਟੇਕਰ ਜਦੋਂ ਰਿੰਗ ''ਚ ਆਇਆ ਤਾਂ ਉਹ ਰਿੰਗ ਦੇ ਥੱਲਿਓ ਰਿੰਗ ''ਚ ਆਇਆ। ਜਿਵੇਂ ਹੀ ਅੰਡਰਟੇਕਰ ਰਿੰਗ ''ਚ ਆਇਆ ਤਾਂ ਗਲਤੀ ਨਾਲ ਉਨ੍ਹਾਂ ਨੇ ਕੈਮਰਾਮੈਨ ਨੂੰ ਧੱਕਾ ਮਾਰ ਦਿੱਤਾ ਅਤੇ ਕੈਮਰਾਮੈਨ ਡਿੱਗ ਗਿਆ।
ਇਹ ਵੀਡੀਓ ਕੈਮਰੇ ''ਚ ਕੈਦ ਹੋ ਗਈ ਅਤੇ ਜੋ ਸੋਸ਼ਲ ਮੀਡੀਆ ''ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅੰਡਰਟੇਕਟਰ ਦੇ ਇਸ ਵੀਡੀਓ ਨੂੰ ਦੇਖ ਕੇ ਹੁਣ ਸਾਰੇ ਲੋਕ ਦੇਖ ਕੇ ਹੱਸ ਰਹੇ ਹਨ ਕਿਉਂਕਿ ਅੰਡਰਟੇਕਰ ਜਿਹੇ ਦਿੱਗਜ ਅਤੇ ਤਜ਼ਰੇਬਕਾਰ ਰੈਸਲਰ ਤੋਂ ਅਜਿਹੀ ਭੁੱਲ ਦੀ ਉਮੀਦ ਕਿਸੇ ਨੂੰ ਨਹੀਂ ਸੀ ਅਤੇ ਇਸ ਵੀਡੀਓ ''ਚ ਇਹ ਸਾਫ ਹੋ ਗਿਆ ਕਿ ਅੰਡਰਟੇਕਰ ਹਨੇਰੇ ''ਚ ਰਿੰਗ ''ਚ ਕਿਸ ਤਰ੍ਹਾਂ ਐਂਟਰੀ ਕਰਦੇ ਹਨ।
ਵੀਡੀਓ ਦੇਖਣ ਲਈ ਕਲਿੱਕ ਕਰੋ  @ryansatin :) pic.twitter.com/3uDxggp01m