ਡਬਲਯੂ. ਟੀ. ਟੀ. ਕੰਟੈਂਡਰ : ਵਿਸ਼ਵ ਦੇ ਨੰਬਰ-6 ਖਿਡਾਰੀ ਨੂੰ ਹਰਾ ਕੇ ਸਾਥੀਆਨ ਅਗਲੇ ਦੌਰ ''ਚ ਪੁੱਜੇ

06/17/2022 3:24:29 PM

ਨਵੀਂ ਦਿੱਲੀ- ਭਾਰਤੀ ਟੇਬਲ ਟੈਨਿਸ ਖਿਡਾਰੀ ਜੀ. ਸਾਥੀਆਨ ਨੇ ਕ੍ਰੋਏਸ਼ੀਆ ਦੇ ਜਾਗ੍ਰੇਬ 'ਚ ਚਲ ਰਹੀ 'ਡਬਲਯੂ. ਟੀ. ਟੀ. ਕੰਟੈਂਡਰ' ਪ੍ਰਤੀਯੋਗਿਤਾ 'ਚ ਵਿਸ਼ਵ ਦੇ ਛੇਵੇਂ ਨੰਬਰ ਦੇ ਖਿਡਾਰੀ ਤੇ ਮੌਜੂਦਾ ਚੈਂਪੀਅਨ ਜੋਰਗਿਕ ਡਾਰਕੋ ਨੂੰ 3-1 ਨਾਲ ਹਰਾ ਕੇ ਪੁਰਸ਼ ਸਿੰਗਲ ਦੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ।

ਸਾਥੀਆਨ ਨੇ ਬਿਹਤਰੀਨ ਖੇਡ ਦਿਖਾਈ ਤੇ ਦੂਜਾ ਦਰਜਾ ਪ੍ਰਾਪਤ ਸਲੋਵੇਨੀਆਈ ਖਿਡਾਰੀ ਨੂੰ 6-11, 12-10, 11-9, 12-10 ਨਾਲ ਹਰਾਇਆ। ਸਾਥੀਆਨ ਨੇ ਬਾਅਦ 'ਚ ਕਿਹਾ, 'ਮੈਂ ਅੱਜ ਰਾਤ ਵਿਸ਼ਵ ਦੇ ਛੇਵੇਂ ਨੰਬਰ ਦੇ ਖਿਡਾਰੀ ਤੇ ਮੌਜੂਦਾ ਯੂਰਪੀ ਕੱਪ ਚੈਂਪੀਅਨ ਜੋਰਗਿਕ ਡਾਰਕੋ (ਸਲੋਵੇਨੀਆ) ਨੂੰ 3-1 ਨਾਲ ਡਰਾ ਕੇ ਇੱਥੇ ਡਬਲਯੂ. ਟੀ. ਟੀ. ਕੰਟੈਂਡਰ ਜਾਗ੍ਰੇਬ 2022 'ਚ ਪੁਰਸ਼ ਸਿੰਗਲ ਦੇ ਰਾਊਂਡ 32 'ਚ ਵੱਡੀ ਜਿੱਤ ਦਰਜ ਕੀਤੀ।'

ਸਾਥੀਆਨ ਦੀ ਦੁਨੀਆ 'ਚ ਚੋਟੀ ਦੇ 10 'ਚ ਸ਼ਾਮਲ ਖਿਡਾਰੀ 'ਤੇ ਇਹ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਸਾਥੀਆਨ ਨੇ 2019 ਏਸ਼ੀਆਈ ਚੈਂਪੀਅਨਸ਼ਿਪ ਦੇ ਦੌਰਾਨ ਜਾਪਾਨ ਦੇ ਸਾਬਕਾ ਵਿਸ਼ਵ ਨੰਬਰ ਪੰਜ ਖਿਡਾਰੀ ਤੋਮਾਕਾਜੂ ਹਰੀਮੋਤੋ ਨੂੰ ਹਰਾਇਆ ਸੀ। ਸਾਥੀਆਨ 28 ਜੁਲਾਈ ਤੋਂ ਸ਼ੁਰੂ ਹੋ ਹੋਣ ਵਾਲੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਟੇਬਲ ਟੈਨਿਸ ਟੀਮ ਦਾ ਹਿੱਸਾ ਹਨ।

Tarsem Singh

This news is Content Editor Tarsem Singh