WSB ''ਚ ਘਰੇਲੂ ਜ਼ਮੀਨ ''ਤੇ ਕਿਸਮਤ ਬਦਲਣ ਉਤਰੇਗੀ ਇੰਡੀਅਨ ਟਾਈਗਰਸ

03/23/2018 7:44:45 PM

ਨਵੀਂ ਦਿੱਲੀ (ਬਿਊਰੋ)— ਭਾਰਤ ਰੋਹਤਕ 'ਚ ਕਲ ਤੋਂ ਸ਼ੁਰੂ ਹੋ ਰਹੀ ਵਿਸ਼ਵ ਮੁੱਕੇਬਾਜ਼ੀ ਸੀਰੀਜ਼ 'ਚ ਹਾਰ ਦੇ ਆਂਕੜੇ ਨੂੰ ਘਟਾਉਣ ਦੀ ਕੋਸ਼ਿਸ਼ ਕਰੇਗਾ, ਪਰ ਘਰੇਲੂ ਜ਼ਮੀਨ 'ਤੇ ਮੁਕਾਬਲਾ ਹੋਣ ਦੇ ਬਾਵਜੂਦ ਉਸ ਦੇ ਲਈ ਚੁਣੌਤੀ ਆਸਾਨ ਨਹੀਂ ਹੈ। ਕਿਉਂਕਿ ਉਸਦਾ ਸਾਹਮਣਾ ਕਜਾਕਸਤਾਨ ਦੇ ਮੌਜੂਦਾ ਚੈਂਪੀਅਨ ਅਸਤਾਨਾ ਅਲਾਰਨਸ ਨਾਲ ਹੋਵੇਗਾ। ਭਾਰਤੀ ਫ੍ਰੈਂਚਾਈਜ਼ੀ ਦਾ ਨਾਂ ਇੰਡੀਅਨ ਟਾਈਗਰਸ ਹੈ ਅਤੇ ਉਹ ਪਹਿਲੇ ਮੁਕਾਬਲੇ 'ਚ ਅਸਤਾਨਾ ਤੋਂ 1-4 ਨਾਲ ਹਾਰ ਗਈ ਸੀ। ਇਸਦੇ ਬਾਅਦ ਉਸ ਨੂੰ ਰੂਸ ਦੀ ਪੈਟ੍ਰਿਅਟ ਬਾਕਸਿੰਗ ਟੀਮ ਨੇ ਵੀ 1-4 ਨਾਲ ਹਰਾਇਆ ਸੀ। ਇਹ ਦੋਵੇਂ ਮੁਕਾਬਲੇ ਵਿਦੇਸ਼ 'ਚ ਖੇਡੇ ਗਏ ਸੀ। ਭਾਰਤ ਵਲੋਂ ਕਵਿੰਦਰ ਬਿਸ਼ਟ (52 ਕਿ.ਗ੍ਰਾ) ਅਤੇ ਸਚਿਨ ਸਿਵਾਚ (49 ਕਿ.ਗ੍ਰਾ) ਹੀ ਜਿੱਤ ਦਰਜ ਕਰ ਪਾਏ ਸੀ।
ਭਾਰਤ ਹੁਣ ਰਾਸ਼ਟਰੀ ਮੁੱਕੇਬਾਜ਼ੀ ਅਕੈਡਮੀ 'ਚ ਘਰੇਲੂ ਹਲਾਤਾਂ ਦਾ ਫਾਇਦਾ ਚੁਕਣ ਦੀ ਕੋਸ਼ਿਸ਼ ਕਰੇਗਾ, ਪਰ ਕਜਾਕਸਤਾਨ ਦੀ ਟੀਮ ਬੇਹਦ ਮਜ਼ਬੂਤ ਹੈ ਜਿਸਦੇ ਮੈਨੇਜ਼ਰ 2004 ਦੇ ਓਲਪਿੰਕ ਚੈਂਪੀਅਨ ਅਤੇ ਮਸ਼ਹੂਰ ਪਹਿਲਵਾਨ ਬਜ਼ਤਿਆਰ ਅਤਾਰਯੇਵ ਹਨ। ਭਾਰਤੀ ਟੀਮ 'ਚ ਤਿਨ ਵਾਰ ਦੇ ਕਿੰਗਸ ਕੱਪ ਸੋਨ ਤਗਮਾ ਜੇਤੂ ਸ਼ਿਆਮ ਕੁਮਾਰ (49 ਕਿ.ਗ੍ਰਾ) ਅਤੇ ਇੰਡੀਅਨ ਓਪਨ ਦੇ ਸੋਨ ਤਗਮਾ ਜੇਤੂ ਸੰਜੀਤ (91 ਕਿ ਗ੍ਰਾ) ਵੀ ਹਨ। ਸ਼ਿਆਮ ਕੁਮਾਰ ਦਾ ਮੁਕਾਬਲਾ ਕਜਾਖ ਟੀਮ ਦੇ ਸਭ ਤੋ ਤਗੜੇ ਮੁੱਕੇਬਾਜ਼ ਤੇਮਿਰਤਾਸ ਜੁਸੁਪੋਵ ਨਾਲ ਹੋਵੇਗਾ, ਜਿਸ ਨੇ ਪਿਛਲੇ ਸਾਲ ਜੂਨ ਤੋਂ ਡਬਲਿਊ.ਐੱਸ.ਬੀ. 'ਚ ਕੋਈ ਵੀ ਮੁਕਾਬਲਾ ਨਹੀਂ ਗਵਾਇਆ ਹੈ। ਇਸ ਸਾਲ ਦੇ ਸ਼ੁਰੂ 'ਚ ਡਬਲਿਊ.ਐੱਸ.ਬੀ. 'ਚ ਵਾਪਸੀ ਕਰਨ ਦੇ ਬਾਅਦ ਭਾਰਤ ਦਾ ਘਰੇਲੂ ਜ਼ਮੀਨ 'ਤੇ ਪਹਿਲਾ ਮੁਕਾਬਲਾ ਹੋਵੇਗਾ। ਮੁਹੰਮਦ ਇਤਾਸ ਖਾਨ 56 ਕਿ ਗ੍ਰਾ 'ਚ ਨੂਰਸੁਲਤਾਨ ਕੋਚਸ਼ੇਗੁਲੋਵ ਦਾ ਸਾਹਮਣਾ ਕਰਨਗੇ, ਜਿਸ ਦਾ ਡਬਲਿਊ.ਐੱਸ.ਬੀ. 'ਚ ਰਿਕਾਰਡ 2-1 ਹੈ। ਭਾਰਤ ਡਬਲਿਊ.ਐੱਸ.ਬੀ. 'ਚ ਆਪਣੇ ਅਗਲੇ ਮੁਕਾਬਲੇ ਵੀ ਘਰੇਲੂ ਜਮੀਨ 'ਤੇ ਰੂਸ ਅਤੇ ਚੀਨ ਦੇ ਖਿਲਾਫ ਖੇਡੇਗਾ।