Tokyo Olympics : ਸੀਮਾ ਬਿਸਲਾ ਕੁਸ਼ਤੀ ’ਚ 50 ਕਿਲੋਵਰਗ ਦੇ ਪਹਿਲੇ ਦੌਰ ’ਚ ਹਾਰੀ

08/06/2021 11:13:09 AM

ਚੀਬਾ– ਆਪਣਾ ਪਹਿਲਾ ਓਲੰਪਿਕ ਖੇਡ ਰਹੀ ਭਾਰਤੀ ਪਹਿਲਵਾਨ ਸੀਮਾ ਬਿਸਲਾ 50 ਕਿਲੋਵਰਗ ਦੇ ਪਹਿਲੇ ਦੌਰ ’ਚ ਟਿਊਨੀਸ਼ੀਆ ਦੀ ਸਾਰਾ ਹਮਦੀ ਤੋਂ 1-3 ਨਾਲ ਹਾਰ ਗਈ। ਸੀਮਾ ਨੂੰ ਹਮਦੀ ਨੇ ਖੁਲ ਕੇ ਖੇਡਣ ਦਾ ਮੌਕਾ ਨਹੀਂ ਦਿੱਤਾ। ਮੁਕਾਬਲੇ ’ਚ ਕੋਈ ਦਾਅ ਦੇਖਣ ਨੂੰ ਨਹੀਂ ਮਿਲਿਆ।

ਹਮਦੀ ਨੇ ਤਿੰਨ ’ਚੋਂ ਦੋ ਅੰਕ ਪੁਸ਼ਆਊਟ ’ਤੇ ਤੇ ਇਕ ਸੀਮਾ ਦੇ ਡਿਫੈਂਸਿਵ ਖੇਡ ’ਤੇ ਬਣਾਏ। ਸੀਮਾ ਨੇ ਆਪਣੇ ਵਿਰੋਧੀ ਨੂੰ ਧੱਕਾ ਦੇ ਕੇ ਅੰਕ ਬਣਾਇਆ। ਹੁਣ ਉਸ ਨੂੰ ਇੰਤਜ਼ਾਰ ਕਰਨਾ ਹੋਵੇਗਾ ਕਿਉਂਕਿ ਹਮਦੀ ਫ਼ਾਈਨਲ ’ਚ ਪੁੱਜਦੀ ਹੈ ਤਾਂ ਉਸ ਨੂੰ ਰੇਪਸ਼ਾਜ ਖੇਡਣ ਦਾ ਮੌਕਾ ਨਹੀਂ ਮਿਲੇਗਾ। ਸੀਮਾ ਨੇ 2017 ਦੇ ਬਾਅਦ ਕੋਈ ਰਾਸ਼ਟਰੀ ਟੂਰਨਾਮੈਂਟ ਨਹੀਂ ਜਿੱਤਿਆ ਹੈ ਪਰ ਮਈ ’ਚ ਸੋਫੀਆ ’ਚ ਵਿਸ਼ਵ ਓਲੰਪਿਕ ਕੁਆਲੀਫ਼ਾਇਰ ਜਿੱਤ ਕੇ ਓਲੰਪਿਕ ’ਚ ਜਗ੍ਹਾ ਬਣਾਈ ਸੀ।
 

Tarsem Singh

This news is Content Editor Tarsem Singh