ਰੈਸਲਰ ਰੋਂਡਾ ਰੋਜ਼ੀ ਨੇ ਟੀ. ਵੀ. ਤੇ ਹਾਲੀਵੁੱਡ ਦਾ ਕੀਤਾ ਰੁਖ

09/30/2019 3:39:12 AM

ਨਵੀਂ ਦਿੱਲੀ — ਵਰਲਡ ਰੈਸਲਿੰਗ ਐਂਟਰਟੇਨਮੈਂਟ ਯਾਨੀ ਕੁਸ਼ਤੀ ਦੀ ਮਸ਼ਹੂਰ ਦੁਨੀਆ। ਇਸਦੀ ਮਸ਼ਹੂਰ ਫਾਈਟਰ ਰੋਂਡਾ ਰੋਜ਼ੀ ਇਸ ਵਿਚ ਕਾਫੀ ਸਮੇਂ ਤੋਂ ਦਿਖਾਈ ਨਹੀਂ ਦੇ ਰਹੀ ਹੈ। ਅਸਲ ਵਿਚ 'ਰੇਸਲਮਾਨੀਆ 35' ਤੋਂ ਬਾਅਦ ਉਸ ਨੇ ਇਸ ਵਿਚ ਹਿੱਸਾ ਨਹੀਂ ਲਿਆ ਹੈ। ਉਮੀਦ ਸੀ ਕਿ ਉਹ ਜਲਦ ਵਾਪਸੀ ਕਰ ਲਵੇਗੀ ਪਰ ਫਿਲਹਾਲ ਅਜਿਹਾ ਨਜ਼ਰ ਨਹੀਂ ਆ ਰਿਹਾ ਹੈ ਕਿਉਂਕਿ ਉਹ ਹੁਣ ਨਵੀਂ ਰਿਐਲਿਟੀ ਟੀ. ਵੀ. ਸੀਰੀਜ਼ 'ਟੋਟਲ ਦਿਵਾਜ' ਵਿਚ ਦਿਸੇਗੀ, ਜਿਹੜੀ ਅਕਤੂਬਰ ਵਿਚ ਸ਼ੁਰੂ ਹੋਣ ਵਾਲੀ ਹੈ। ਇਸ ਤੋਂ  ਇਲਾਵਾ ਰੋਂਡਾ ਫਿਲਹਾਲ ਡਿਜ਼ਨੀ ਪਲੱਸ ਸੀਰੀਜ਼ ਵਿਚ ਸ਼ੀ-ਹਲਕ ਦੀ ਭੂਮਿਕਾ ਨਿਭਾਉਣ ਜਾ ਰਹੀ ਹੈ। ਇਸ ਵਿਚ ਰੋਂਡਾ ਦੇ ਨਾਲ ਹੀ ਰੋਜਾਰੀਓ ਡਾਸਨ ਦੀ ਸੁਪਰ ਹੀਰੋ ਦੀ ਭੂਮਿਕਾ ਨਿਭਾਉਣ ਦੀਆਂ ਅਫਵਾਹਾਂ ਹਨ। ਅਜਿਹੇ ਵਿਚ ਰੋਂਡਾ ਆਪਣਾ ਹਾਲੀਵੁੱਡ ਕਰੀਅਰ ਛੱਡਣਾ ਨਹੀਂ ਚਾਹੁੰਦੀ। ਇਸ ਨਾਲ ਉਸਦੀ ਪ੍ਰੋ ਰੈਸਲਿੰਗ ਵਿਚ ਵਾਪਸੀ ਦੀਆਂ ਸੰਭਾਵਨਾਵਾਂ ਲਗਭਗ ਖਤਮ ਹੋ ਗਈਆਂ ਹਨ।

Gurdeep Singh

This news is Content Editor Gurdeep Singh