ਰੈਸਲਰ ਰਿਕ ਫਲੇਅਰ ਨੇ ਕੀਤਾ 5ਵਾਂ ਵਿਆਹ, ਅੰਡਰਟੇਕਰ ਪਹੁੰਚਿਆ ਵਧਾਈ ਦੇਣ

09/15/2018 5:09:31 AM

ਜਲੰਧਰ — ਡਬਲਯੂ. ਡਬਲਯੂ. ਈ. ਦੇ ਮਸ਼ਹੂਰ ਰੈਸਲਰ ਰਿਕ ਫਲੇਅਰ ਨੇ 5ਵਾਂ ਵਿਆਹ ਕਰ ਲਿਆ ਹੈ। ਬੀਤੇ ਦਿਨੀਂ ਰਿਕ ਨੇ ਆਪਣੀ ਗਰਲਫ੍ਰੈਂਡ ਵੈਂਡੀ ਬਾਰਲੋ ਨਾਲ ਵਿਆਹ ਕਰ ਲਿਆ। ਇਸ ਮੌਕੇ 'ਤੇ ਵਿਆਹ ਸਮਾਰੋਹ ਮੌਕੇ ਡਬਲਯੂ. ਡਬਲਯੂ. ਈ. ਨਾਲ ਜੁੜੇ ਸਾਰੇ ਵੱਡੇ ਰੈਸਲਰ ਮੌਜੂਦ ਸਨ। ਵਿਆਹ ਦਾ ਸਭ ਤੋਂ ਵੱਧ ਚਾਅ ਰਿਕ ਫਲੇਅਰ ਦੀ ਬੇਟੀ ਚਾਰਲੈੱਟ ਨੂੰ ਸੀ। ਟੈਨਿਸ ਖਿਡਾਰਨ 58 ਸਾਲ ਦੀ ਵੈਂਡੀ ਤੇ ਰਿਕ ਕਰੀਬ 6 ਸਾਲ ਤੋਂ ਇਕੱਠੇ ਹਨ। ਬੀਤੇ ਸਾਲ ਜਦੋਂ ਰਿਕ ਦੀ ਦਿਲ ਦੇ ਦੌਰੇ ਕਾਰਨ ਹਾਲਤ ਨਾਜ਼ੁਕ ਹੋ ਗਈ ਸੀ, ਉਦੋਂ ਵੈਂਡੀ ਨੇ ਹੀ ਉਸ ਦਾ ਖਿਆਲ ਰੱਖਿਆ ਸੀ। ਰਿਕੀ ਨੇ ਬਾਕਾਇਦਾ ਇੰਸਟਾਗ੍ਰਾਮ ਸਟੋਰੀ ਵਿਚ ਪ੍ਰੋਗਰਾਮ ਦੀ ਵੀਡੀਓ ਵੀ ਅਪਲੋਡ ਕੀਤੀ ਹੈ, ਜਿਸ ਵਿਚ ਸਫੈਦ ਕੋਟ ਪਹਿਨੀ ਰਿਕ ਹੱਥ ਵਿਚ ਫੁੱਲ ਫੜੀ ਦੁਲਹਨ ਵੈਂਡੀ ਵੱਲ ਵਧ ਰਿਹਾ ਹੈ। ਰਿਕ ਨੂੰ ਚੇਅਰਸ ਕਰਨ ਲਈ ਮੌਕੇ 'ਤੇ ਆਪਣੀ ਪਤਨੀ ਮਿਸ਼ੇਲ ਮੈਕਕੂਲ ਨਾਲ ਅੰਡਰਟੇਕਰ ਵੀ ਪਹੁੰਚਿਆ।


Related News