ਪਹਿਲਵਾਨ ਪ੍ਰਵੀਣ ਰਾਣਾ ਨੇ ਸ਼ੁਸ਼ੀਲ ''ਤੇ ਲਗਾਇਆ ਸਮਰਥਕਾਂ ਨੂੰ ਉਕਸਾਉਣ ਦਾ ਦੋਸ਼

01/09/2018 2:57:05 PM

ਨਵੀਂ ਦਿੱਲੀ, (ਬਿਊਰੋ)— ਪਹਿਲਵਾਨ ਪ੍ਰਵੀਣ ਰਾਣਾ ਨੇ ਇੱਕ ਵਾਰ ਫਿਰ ਇਲਜ਼ਾਮ ਲਗਾਇਆ ਹੈ ਕਿ ਪਿਛਲੇ ਦਿਨਾਂ ਰਾਸ਼ਟਰਮੰਡਲ ਖੇਡਾਂ ਦੀ ਚੋਣ ਪ੍ਰਕਿਰਿਆ ਦੇ ਦੌਰਾਨ ਦੋ ਵਾਰ ਦੇ ਓਲੰਪਿਕ ਤਗਮਾਧਾਰੀ ਸੁਸ਼ੀਲ ਕੁਮਾਰ  ਨੇ ਜਾਣ-ਬੁੱਝ ਕੇ ਆਪਣੇ ਸਮਰਥਕਾਂ ਨੂੰ ਉਨ੍ਹਾਂ ਦੇ ਖਿਲਾਫ ਉਕਸਾਇਆ। ਰਾਣਾ ਨੇ ਕਿਹਾ, ਜਿਵੇਂ ਹੀ ਮੈਚ ਖਤਮ ਹੋਇਆ ਸੁਸ਼ੀਲ ਨੇ ਆਪਣੇ ਸਮਰਥਕਾਂ ਨੂੰ ਕਿਹਾ 'ਇਹ ਰਿਹਾ ਇਸ ਨੂੰ ਵੇਖ ਲਵੋ' ਅਤੇ ਫਿਰ ਇੱਕ ਕਮਰੇ ਵਿੱਚ ਚਲੇ ਗਏ। ਸੁਸ਼ੀਲ ਨੇ ਖੁਦ ਉਨ੍ਹਾਂ ਨੂੰ ਉਕਸਾਇਆ।

ਮੈਚ ਦੇ ਬਾਅਦ ਦੋਨਾਂ ਖਿਡਾਰੀਆਂ ਦੇ ਸਮਰਥਕਾਂ ਵਿਚਾਲੇ ਹੱਥੋਪਾਈ ਸ਼ੁਰੂ ਹੋ ਗਈ ਜਿਸ ਵਿੱਚ ਰਾਣਾ ਦਾ ਵੱਡਾ ਭਰਾ ਜਖ਼ਮੀ ਹੋ ਗਿਆ। ਰਾਣੇ ਦੇ ਕਿਹਾ, ਮੇਰੇ ਵੱਡੇ ਭਰਾ ਦੇ ਸਿਰ ਉੱਤੇ ਕੁਰਸੀ ਮਾਰੀ ਗਈ ਜਿਸਦੇ ਬਾਅਦ ਉਨ੍ਹਾਂ ਦਾ ਐੱਮ.ਆਰ.ਆਈ. ਸਕੈਨ ਕਰਾਉਣਾ ਪਿਆ।

ਰਾਣਾ ਨੇ ਇਲਜ਼ਾਮ ਲਗਾਇਆ ਦੀ ਮੈਚ ਦੇ ਦੌਰਾਨ ਸੁਸ਼ੀਲ ਨੇ ਉਨ੍ਹਾਂ ਉੱਤੇ ਦੰਦ ਖੋਬਣ ਦਾ ਇਲਜ਼ਾਮ ਲਗਾਇਆ।  ਉਨ੍ਹਾਂ ਨੇ ਕਿਹਾ, ਮੈਂ ਸੁਸ਼ੀਲ ਨੂੰ ਦੰਦ ਨਹੀਂ ਖੋਭੇ।  ਕੁਸ਼ਤੀ ਵਿੱਚ ਇੱਕ ਦਾਅ ਹੁੰਦਾ ਹੈ 'ਖੇਮੇ ਦਾਅ' ਜਿਸ ਵਿੱਚ ਵਿਰੋਧੀ ਪਹਿਲਵਾਨ ਦੀ ਕਲਾਈ ਮੁੰਹ ਦੇ ਕੋਲ ਹੁੰਦੀ ਹੈ। ਇਸ ਦਾਅ ਦੇ ਦੌਰਾਨ ਸੁਸ਼ੀਲ ਵਾਰ-ਵਾਰ ਆਪਣਾ ਹੱਥ ਮੇਰੇ ਮੁੰਹ ਉੱਤੇ ਰਗੜ ਰਿਹਾ ਸੀ। ਦੋਵੇਂ ਖਿਡਾਰੀਂ ਪੀ.ਡਬਲਿਊ.ਐੱਲ. ਦੇ ਮੁਕਾਬਲੇ ਵਿੱਚ ਇੱਕ ਵਾਰ ਫਿਰ 21 ਜਨਵਰੀ ਨੂੰ ਭਿੜਨਗੇ, ਜਿੱਥੇ ਸੁਸ਼ੀਲ ਦਿੱਲੀ ਸੁਲਤਾਂਸ ਦੀ ਟੀਮ ਦੀ ਨੁਮਾਇੰਦਗੀ ਕਰਨਗੇ ਤਾਂ ਉਥੇ ਹੀ ਰਾਣਾ ਵੀਰ ਮਰਾਠਾ ਟੀਮ ਦਾ ਹਿੱਸਾ ਹੈ।