ਦੰਗਲ 'ਚ ਦਿਲ ਦਾ ਦੌਰਾ ਪੈਣ ਨਾਲ ਪਹਿਲਵਾਨ ਦੀ ਮੌਤ

09/30/2019 4:38:10 PM

ਜੰਮੂ : ਜੰਮੂ ਦੇ ਬਾਹਰੀ ਖੇਤਰ ਵਿਚ ਇਕ ਸਾਲਾਨਾ ਕੁਸ਼ਤੀ ਪ੍ਰਤੀਯੋਗਿਤਾ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਇਕ ਪਹਿਲਵਾਨ ਦੀ ਮੌਤ ਹੋ ਗਈ। ਪੁਲਸ ਨੇ ਇੱਥੇ ਸੋਮਵਾਰ ਨੂੰ ਦੱਸਿਆ ਕਿ ਪਹਿਲਵਾਨ ਰਾਜ ਕੁਮਾਰ ਦੀ ਐਤਵਾਰ ਸ਼ਾਮ ਇਕ ਸਾਲਾਨਾ ਕੁਸ਼ਤੀ ਦੌਰਾਨ ਮੌਤ ਹੋ ਗਈ ਹੈ। ਰਾਜ ਕੁਮਾਰ ਨਾਂ ਦਾ ਇਹ ਪਹਿਲਵਾਨ ਸਰਕਾਰੀ ਹਾਇਰ ਸੈਕੰਡਰੀ ਸਕੂਲ ਵਿਚ ਚੌਥੇ ਦਰਜੇ ਦੇ ਕਰਮਚਾਰੀ ਦੇ ਰੂਪ 'ਚ ਕੰਮ ਕਰਦਾ ਸੀ।

ਪੁਲਸ ਨੇ ਦੱਸਿਆ ਕਿ ਪਹਿਲਵਾਨ ਇਕ ਦੰਗਲ ਵਿਚ ਹਿੱਸਾ ਲੈਣ ਲਈ ਕੋਟਨਾ ਖੁਰਦ ਪਿੰਡ ਤੋਂ ਆਇਆ ਸੀ ਅਤੇ ਤਿਆਰੀ ਦੌਰਾਨ ਉਹ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਰਾਜ ਕੁਮਾਰ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਮੁਤਾਬਕ, ਡਾਕਟਰਾਂ ਨੇ ਪਹਿਲਵਾਨ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਹੈ।