ਪਹਿਲਵਾਨ ਬਬੀਤਾ ਫੋਗਟ ਨੇ ਆਪਣਾ ਹਮਸਫਰ ਚੁਣਿਆ

06/04/2019 10:28:09 PM

ਭਿਵਾਨੀ— ਕੌਮਾਂਤਰੀ ਮਹਿਲਾ ਪਹਿਲਵਾਨ ਬਬੀਤਾ ਫੋਗਟ ਨੇ ਆਪਣਾ ਹਮਸਫਰ ਚੁਣ ਲਿਆ ਹੈ। ਬਬੀਤਾ ਭਾਰਤ ਕੇਸਰੀ ਪਹਿਲਵਾਨ ਵਿਵੇਕ ਸੁਹਾਗ ਨਾਲ ਵਿਆਹ ਦੇ ਬੰਧਨ ਵਿਚ ਬੱਝੇਗੀ। ਉਸ ਨੇ ਟਵੀਟ ਕਰ ਕੇ ਆਪਣੇ ਹਮਸਫਰ ਬਾਰੇ ਜਾਣਕਾਰੀ ਦਿੱਤੀ। ਝੱਜਰ ਜ਼ਿਲੇ ਦੇ ਪਿੰਡ ਮਾਹਨਹੇਲ ਨਿਵਾਸੀ ਵਿਵੇਕ ਸੁਹਾਗ ਦਾ ਪਰਿਵਾਰ ਨਜ਼ਫਗੜ੍ਹ ਵਿਚ ਰਹਿੰਦਾ ਹੈ। 


ਬਬੀਤਾ ਦੇ ਪਿਤਾ ਦ੍ਰੋਣਾਚਾਰੀਆ ਐਵਾਰਡ ਜੇਤੂ ਮਹਾਬਲੀ ਪਹਿਲਵਾਨ ਅਤੇ ਚਾਚਾ ਸੱਜਣ ਬਲਾਲੀ ਨੇ ਰਿਸ਼ਤਾ ਪੱਕਾ ਕੀਤਾ ਹੈ। ਨਵੰਬਰ ਦੇ ਆਖਿਰ ਜਾਂ ਦਸੰਬਰ ਦੇ ਪਹਿਲੇ ਹਫਤੇ ਵਿਚ ਬਬੀਤਾ ਅਤੇ ਵਿਵੇਕ ਵਿਆਹ ਦੇ ਬੰਧਨ ਵਿਚ ਬੱਝਣਗੇ। ਚਰਖੀ ਦਾਦਰੀ ਜ਼ਿਲੇ ਦੇ ਪਿੰਡ ਬਲਾਲੀ ਦੀ ਬਬੀਤਾ ਫੋਗਟ ਨੇ 2010 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਤਮਗਾ ਜਿੱਤਿਆ ਸੀ। ਇਸ ਉਪਲੱਬਧੀ ਦੇ ਆਧਾਰ 'ਤੇ ਸਰਕਾਰ ਨੇ ਬਬੀਤਾ ਨੂੰ 2013 'ਚ ਹਰਿਆਣਾ ਪੁਲਸ 'ਚ ਸਬ ਇੰਸਪੈਕਟਰ (ਐੱਸ. ਆਈ.) ਬਣਾਇਆ ਸੀ।

 

Gurdeep Singh

This news is Content Editor Gurdeep Singh