ਰੈਸਲਮੇਨੀਆ 33 ''ਚ ਬ੍ਰਾਕ ਨੇ 5 ਮਿੰਟਾਂ ''ਚ ਗੋਲਡਬਰਗ ਨੂੰ ਕੀਤਾ ਢੇਰ

04/03/2017 4:47:15 PM

ਨਵੀਂ ਦਿੱਲੀ— ਰੈਸਲਮੇਨੀਆ 33 ''ਚ ਉਸ ਸਮੇਂ ਸਾਰੇ ਪ੍ਰਸ਼ੰਸਕ ਹੈਰਾਨ ਰਹਿ ਗਏ, ਜਦੋਂ ਬ੍ਰਾਕ ਲੈਸਨਰ ਨੇ ਸਿਰਫ 5 ਮਿੰਟ ''ਚ ਗੋਲਡਬਰਗ ਨੂੰ ਹਰਾ ਕੇ ਚੈਂਪੀਅਨਸ਼ਿਪ ਆਪਣੇ ਨਾਂ ਕਰ ਲਈ।
ਮੈਚ ਦੇ ਸ਼ੁਰੂ ਹੁੰਦੇ ਹੀ ਲੈਸਨਰ ਨੇ ਗੋਲਡਬਰਗ ਨੂੰ 3 ਸੁਪਲੈਕਸ ਮਾਰ ਦਿੱਤੇ ਪਰ ਤੁਰੰਤ ਹੀ ਉੱਠ ਕੇ ਗੋਲਡਬਰਗ ਨੇ 3 ਸਪੀਅਰ ਬ੍ਰਾਕ ਲੈਸਨਰ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਗੋਲਡਬਰਗ ਨੇ ਲੈਸਨਰ ਨੂੰ ਇਕ ਜੈਕਹੈਮਰ ਦੇ ਕੇ ਕਵਰ ਦਿੱਤਾ ਪਰ ਲੈਸਨਰ ਨੇ ਕਿਕ ਆਊਟ ਕਰ ਲਿਆ। ਸਾਰੇ ਜ਼ਿਆਦਾ ਤੋਂ ਜ਼ਿਆਦਾ ਗੋਲਡਬਰਗ ਨੂੰ ਚੈਂਟ ਕਰ ਰਹੇ ਸੀ। ਇਸ ਗੱਲ ਨਾਲ ਬ੍ਰਾਕ ਦਾ ਗੁੱਸਾ 7ਵੇਂ ਆਸਮਾਨ ''ਤੇ ਚੜ੍ਹ ਗਿਆ ਅਤੇ ਉਨ੍ਹਾਂ ਨੇ ਗੋਲਡਬਰਗ ਨੂੰ 7 ਸੁਪਰਲੈਕਸ ਮਾਰ ਦਿੱਤੇ। ਇਸ ਤੋਂ ਬਾਅਦ ਲੈਸਨਰ ਨੇ ਗੋਲਡਬਰਗ ਨੂੰ ਚੁੱਕ ਕੇ ਸਨ ਐੱਫ 5 ਮਾਰ ਦਿੱਤਾ, ਜਿਸ ਤੋਂ ਬਾਅਦ ਗੋਲਡਬਰਗ ਹਾਰ ਗਿਆ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਖਤਰਨਾਕ ਰੈਸਲਰ ਮੰਨੇ ਜਾਣ ਵਾਲੇ ਬ੍ਰਾਕ ਲੈਸਨਰ ਨੂੰ ਗੋਲਡਬਰਗ ਨੇ ਸਿਰਫ 2 ਮਿੰਟ ਅੰਦਰ ਹਰਾ ਦਿੱਤਾ। 12 ਸਾਲ ਬਾਅਦ ਫਿਰ ਰਿੰਗ ''ਚ ਵਾਪਸੀ ਕਰ ਰਹੇ ਗੋਲਡਬਰਗ ਨੇ ਬ੍ਰਾਕ ਨੂੰ ਅਜਿਹਾ ਸਪੀਅਰ ਮਾਰਿਆ ਕੀ ਦੇਖਣ ਵਾਲਿਆਂ ਦੇ ਹੋਸ਼ ਉਡ ਗਏ ਸਨ।
 
Click to see video twitter.com/8Bo0bMk1bd