ਪਲਿਸਕੋਵਾ ਨੂੰ ਹਰਾ ਚਾਈਨਾ ਓਪਨ ਦੇ ਤੀਜੇ ਰਾਊਂਡ ''ਚ ਪਹੁੰਚੀ ਵੋਜ਼ਨਿਆਕੀ

10/03/2018 5:04:55 PM

ਬੀਜਿੰਗ : ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਕੈਰੋਲੀਨ ਵੋਜ਼ਨਿਆਕੀ ਅਤੇ 7ਵਾਂ ਦਰਜਾ ਪ੍ਰਾਪਤ ਕੈਰੋਲੀਨ ਪਲਿਸਕੋਵਾ ਨੇ ਚਾਈਨਾ ਓਪਨ ਟੈਨਿਸ ਟੂਰਨਾਮੈਂਟ ਵਿਚ ਬਿਹਤਰੀਨ ਲੈਅ ਦਿਖਾਉਂਦਿਆਂ ਮਹਿਲਾ ਸਿੰਗਲ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਵੋਜ਼ਨਿਆਕੀ ਨੇ ਪੇਤਰਾ ਮਾਰਟਿਨ ਨੂੰ 1 ਘੰਟੇ 47 ਮਿੰਟ ਵਿਚ ਲਗਾਤਾਰ ਸੈੱਟਾਂ ਵਿਚ 7-5, 6-3 ਨਾਲ ਹਰਾਇਆ। ਸਾਬਕਾ ਨੰਬਰ ਇਕ ਖਿਡਾਰੀ ਵੇਜ਼ਨਿਆਕੀ ਨੇ ਇਸ ਜਿੱਤ ਨਾਲ 36ਵੀਂ ਰੈਂਕ ਕ੍ਰੋਏਸ਼ੀਆਈ ਖਿਡਾਰੀ ਖਿਲਾਫ ਕਰੀਅਰ ਰਿਕਾਰਡ 5-0 ਅਤੇ ਸੈੱਟ ਰਿਕਾਰਡ 10-0 ਕਰ ਲਿਆ ਹੈ। ਉਹ ਰਾਊਂਡ-16 ਵਿਚ ਐਸਤੋਨੀਆ ਦੀ ਐਨੇਟ ਕੋਂਟਾਵੀਟ ਖਿਲਾਫ ਖੇਡੇਗੀ। 

PunjabKesari

ਪਲਿਸਕੋਵਾ ਨੇ ਮਹਿਲਾ ਸਿੰਗਲ ਦੇ ਦੂਜੇ ਦੌਰ ਵਿਚ ਆਲਿਆਸਾਂਦਰਾ ਸਾਂਸੋਵਿਚ ਨੂੰ ਲਗਾਤਾਰ ਸੈੱਟਾਂ ਵਿਚ 6-3, 6-4 ਨਾਲ ਹਰਾਇਆ। ਵੁਹਾਨ ਦੇ ਦੂਜੇ ਹੀ ਦੌਰ ਵਿਚ ਹਾਰ ਕੇ ਬਾਹਰ ਹੋ ਗਈ ਪਲਿਸਕੋਵਾ ਨੇ ਪਹਿਲੇ ਰਾਊਂਡ ਵਿਚ ਸੈਮ ਸਤੋਸੁਰ ਨੂੰ ਹਰਾ ਕੇ ਆਪਣੇ ਕਰੀਅਰ ਦੀ 250ਵੀਂ ਜਿੱਤ ਦਰਜ ਕੀਤੀ ਸੀ। ਚੈੱਕ ਖਿਡਾਰੀ ਨੇ ਮੈਚ ਵਿਚ 21 ਵਿਨਰਸ ਲਗਾਏ ੱਤੇ ਆਸਾਨ ਜਿੱਤ ਦਰਜ ਕੀਤੀ। ਪਲਿਸਕੋਵਾ ਹੁਣ ਰਾਊਂਡ-16 ਵਿਚ ਵਾਂਗ ਕਿਯਾਂਗ ਖਿਲਾਫ ਖੇਡਣ ਉਤਰੇਗੀ। ਪਿਛਲੇ ਹਫਤੇ ਵਾਂਗ ਨੇ ਹੀ ਉਸ ਨੂੰ ਉਪਨਿੰਗ ਮੈਚ ਵਿਚ ਹਰਾ ਕੇ ਬਾਹਰ ਕਰ ਦਿੱਤਾ ਸੀ। ਚੀਨ ਦੀ ਨੰਬਰ ਇਕ ਖਿਡਾਰਨ ਨੇ ਹੋਰ ਮੈਚ ਵਿਚ ਯੇਲੇਨਾ ਓਸਤਾਪੇਂਕੋ ਨੂੰ 6-0, 6-0 ਨਾਲ ਇਕ ਪਾਸੜ ਮੈਚ ਵਿਚ ਹਰਾ ਕੇ ਤੀਜੇ ਦੌਰ ਵਿਚ ਜਗ੍ਹਾ ਬਣਾਈ।


Related News