ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ : ਭਾਰਤ ਦੀ ਮੁਹਿੰਮ ਬਿਨ੍ਹਾਂ ਤਮਗੇ ਖਤਮ

08/26/2017 10:01:44 PM

ਪੈਰਿਸ— ਬਜਰੰਗ ਪੂਨਿਆ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਆਖਰੀ ਦਿਨ ਪੁਰਸ਼ਾਂ ਦੀ 65 ਕਿ.ਗ੍ਰਾ ਫ੍ਰੀਸਟਾਈਲ ਸਪਰਧਾ ਨੇ ਆਪਣੇ ਰੇਪੇਚੇਜ ਦੌਰਾਨ 'ਚ ਹਾਰ ਗਏ, ਜਿਸ ਤੋਂ ਭਾਰਤ ਨੇ ਆਪਣਾ ਅਭਿਆਨ ਇਕ ਵੀ ਤਮਗਾ ਜਿੱਤੇ ਬਿਨ੍ਹਾ ਨਿਰਾਸ਼ਾਜਨਕ ਤਰੀਕੇ ਨਾਲ ਖਤਮ ਹੋ ਗਿਆ। ਲਗਾਤਾਰ ਦੂਸਰੀ ਵਿਸ਼ਵ ਚੈਂਪੀਅਨਸ਼ਿਪ ਹੈ ਜਦੋਂ ਭਾਰਤੀ ਪਹਿਲਵਾਨ ਖਾਲੀ ਹੱਥ ਵਾਪਸ ਆਏ ਹਨ। ਪਿਛਲੇ ਸਾਲ ਬੁਡਾਪੇਸਟ 'ਚ ਪਿਛਲੇ ਟੂਰਨਾਮੈਂਟ 'ਚ ਵੀ ਦੇਸ਼ ਕੋਈ ਤਮਗਾ ਨਹੀਂ ਜਿੱਤ ਸਕਿਆ ਸੀ।
ਅੱਜ ਆਖਰੀ 16 'ਚ ਹਾਰਨ ਦੇ ਬਾਵਜੂਦ ਬਜਰੰਗ ਕੇ ਕੋਲ ਕਾਂਸੀ ਤਮਗੇ ਦੇ ਪਲੇ ਆਫ ਦੌਰ 'ਚ ਜਿੱਤਣ ਦਾ ਵਧੀਆ ਮੌਕਾ ਸੀ ਪਰ ਇਹ ਮੌਕਿਆਂ ਦਾ ਫਾਇਦਾ ਨਹੀਂ ਚੱਕ ਸਕੇ। ਹਾਲ 'ਚ ਏਸ਼ੀਆਈ ਚੈਂਪੀਅਨਸ਼ਿਪ ਬਣੇ ਬਜਰੰਗ 'ਤੋਂ ਬਹੁਤ ਉਮੀਦਾ ਸੀ ਪਰ ਉਹ ਤੁਰਕੀ ਮੁਸਤਫਾ ਕਾਇਆ ਨੂੰ ਰੇਪੇਚੇਜ ਬਾਓਟ 'ਚ ਹਰਾਉਣ ਲਈ ਅਸਫਲ ਰਹੇ ਅਤੇ 3-8 ਨਾਲ ਹਾਰ ਗਏ। ਭਾਰਤ ਦੇ 24 ਮੈਂਬਰੀ ਦਲ 'ਚ ਕੋਈ ਵੀ ਪੋਡਿਅਮ 'ਚ ਜਗ੍ਹ੍ਹਾ ਨਹੀਂ ਬਣਾ ਸਕਿਆ ਕਿਉਂਕਿ ਆਪਣੇ ਸਬੰਧਿਤ ਭਾਰ ਵਰਗ ਦੇ ਸ਼ੁਰੂਆਤੀ ਦੌਰ 'ਚ ਬਾਹਰ ਹੋ ਗਏ। ਮੁੱਖ ਦੌਰ 'ਚ ਕੋਈ ਵੀ ਪਹਿਲਵਾਨ ਲਗਾਤਾਰ 2 ਬਾਓਟ ਨਹੀਂ ਜਿੱਤ ਸਕਿਆ। ਸ਼ਨੀਵਾਰ ਦੌੜ 'ਚ ਸ਼ਾਮਲ ਚਾਰ ਭਾਰਤੀਆਂ 'ਚ 3 ਨੇ ਆਪਣੇ ਕੁਆਲੀਫੀਕੇਸ਼ਨ ਦੌਰ ਪਾਰ ਕਰ ਲਿਆ। ਸਿਰਫ ਅਮਿਤ (70 ਕਿ.ਗ੍ਰਾ) ਹੀ ਇਸ ਤਰ੍ਹਾਂ ਨਹੀਂ ਕਰ ਸਕੇ ਜੋ ਕਖਾਖਿਸਤਾਨ ਦੇ ਅਕਜੁਰੇਲ ਤਾਨਾਤਾਰੋਵ ਤੋਂ 2-9 ਨਾਲ ਹਾਰ ਗਏ।