ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ ''ਚ ਖਿਤਾਬ ਨੇੜੇ ਚੀਨ ਦੀ ਜੂ ਵੇਂਜੂਨ

01/23/2020 2:08:30 AM

ਬਲਾਦਿਵੋਸਟੋਕ (ਰੂਸ) (ਨਿਕਲੇਸ਼ ਜੈਨ)- ਫਿਡੇ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ ਦੇ 11ਵੇਂ ਰਾਊਂਡ ਦੇ ਡਰਾਅ ਹੋਣ ਦੇ ਨਾਲ ਹੀ ਮੌਜੂਦਾ ਵਿਸ਼ਵ ਸ਼ਤਰੰਜ ਚੈਂਪੀਅਨ ਚੀਨ ਦੀ ਜੂ ਵੇਂਜੂਨ ਖਿਤਾਬ ਮੁੜ ਹਾਸਲ ਕਰਨ ਦੇ ਬੇਹੱਦ ਨੇੜੇ ਪਹੁੰਚ ਗਈ ਹੈ। ਰਾਏ ਲੋਪੇਜ਼ ਓਪਨਿੰਗ ਦੇ ਬਰਲਿਨ ਡਿਫੈਂਸ ਵਿਚ ਹੋਏ ਇਸ ਮੁਕਾਬਲੇ ਵਿਚ ਰੂਸ ਦੀ ਅਲੈਕਸਾਂਦ੍ਰਾ ਗੋਰਯਾਚਕਿਨਾ ਨੇ ਕਾਲੇ ਮੋਹਰਿਆਂ ਨਾਲ ਕਾਫੀ ਯਤਨ ਕੀਤਾ ਪਰ ਮੈਚ 40 ਚਾਲਾਂ ਵਿਚ ਡਰਾਅ ਰਿਹਾ। ਅੰਤਿਮ ਰਾਊਂਡ ਤੋਂ ਪਹਿਲਾਂ ਵੇਂਜੂਨ 6 ਅੰਕ ਬਣਾ ਕੇ ਅਤੇ ਉਸ ਦੀ ਵਿਰੋਧੀ ਰੂਸ ਦੀ ਗੋਰਯਾਚਕਿਨਾ 5 ਅੰਕ ਬਣਾ ਕੇ ਖੇਡ ਰਹੀ ਹੈ। ਜੇਕਰ ਅਗਲੇ ਰਾਊਂਡ ਵਿਚ ਮੁਕਾਬਲਾ ਡਰਾਅ ਰਿਹਾ ਜਾਂ ਜੂ ਵੇਂਜੂਨ ਜਿੱਤੀ ਤਾਂ ਉਹ ਮੁੜ ਵਿਸ਼ਵ ਚੈਂਪੀਅਨ ਬਣ ਜਾਵੇਗੀ ਅਤੇ ਜੇਕਰ ਗੋਰਯਾਚਕਿਨਾ ਜਿੱਤੀ ਤਾਂ ਉਸ ਹਾਲਾਤ 'ਚ ਦੋਵਾਂ ਖਿਡਾਰੀਆਂ ਦੇ 6 ਅੰਕ ਹੋ ਜਾਣਗੇ ਅਤੇ ਵਿਸ਼ਵ ਚੈਂਪੀਅਨ ਦੀ ਚੋਣ ਟਾਈਬ੍ਰੇਕ ਯਾਨੀ ਰੈਪਿਡ ਅਤੇ ਬਲਿਟਜ਼ ਮੁਕਾਬਲਿਆਂ ਨਾਲ ਤੈਅ ਹੋਵੇਗੀ।

Gurdeep Singh

This news is Content Editor Gurdeep Singh