ICC ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ’ਚ ਪਹੁੰਚਿਆ ਨਿਊਜ਼ੀਲੈਂਡ, ਜਾਣੋ ਕਿਸ ਨਾਲ ਹੋਵੇਗਾ ਮੁਕਾਬਲਾ

02/02/2021 6:29:45 PM

ਸਪੋਰਟਸ ਡੈਸਕ— ਨਿਊਜ਼ੀਲੈਂਡ ਦੀ ਟੀਮ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਆਸਟਰੇਲੀਆ ਨੂੰ ਅਗਲੇ ਮਹੀਨੇ ਦੱਖਣੀ ਅਫ਼ਰੀਕਾ ਦਾ ਦੌਰਾ ਕਰਨਾ ਸੀ ਜਿੱਥੇ ਟੀਮ ਨੂੰ ਤਿੰਨ ਟੈਸਟ ਮੈਚ ਖੇਡਣੇ ਸਨ। ਪਰ ਕੋਰੋਨਾ ਵਾਇਰਸ ਕਾਰਨ ਕ੍ਰਿਕਟ ਆਸਟਰੇਲੀਆ ਨੇ ਫ਼ੈਸਲਾ ਲਿਆ ਕਿ ਉਹ ਦੱਖਣੀ ਅਫ਼ਰੀਕਾ ਦਾ ਦੌਰਾ ਨਹੀਂ ਕਰੇਗਾ। ਇਸ ਕਾਰਨ ਨਿਊਜ਼ੀਲੈਂਡ ਦੀ ਟੀਮ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ’ਚ ਜਗ੍ਹਾ ਬਣਾਉਣ ਵਾਲੀ ਪਹਿਲੀ ਟੀਮ ਬਣ ਗਈ ਹੈ।
ਇਹ ਵੀ ਪੜ੍ਹੋ : ਸ਼ੁੱਭਮਨ ਗਿੱਲ ਦੀ ਖੇਡ ਦੇ ਮੁਰੀਦ ਹੋਏ ਸਾਬਕਾ ਆਸਟਰੇਲੀਆਈ ਸਪਿਨਰ, ਆਖੀ ਇਹ ਵੱਡੀ ਗੱਲ

PunjabKesariਨਿਊਜ਼ੀਲੈਂਡ ਦੇ ਇਸ ਸਮੇਂ ਟੈਸਟ ਚੈਂਪੀਅਨਸ਼ਿਪ ’ਚ 420 ਅੰਕ ਹਨ ਤੇ ਉਹ ਦੂਜੇ ਸਥਾਨ ’ਤੇ ਬਣਿਆ ਹੋਇਆ ਹੈ। ਜਦਕਿ ਭਾਰਤ ਦੀ ਟੀਮ 430 ਅੰਕ ਦੇ ਨਾਲ ਪਹਿਲੇ ਸਥਾਨ ’ਤੇ ਬਣੀ ਹੋਈ ਹੈ ਪਰ ਉਸ ਨੂੰ ਇੰਗਲੈਂਡ ਵਿਰੁੱਧ ਘਰੇਲੂ ਸਰਜ਼ਮੀਂ ’ਤੇ 4 ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਜਦਕਿ ਆਸਟਰੇਲੀਆ ਦੀ ਟੀਮ 332 ਅੰਕਾਂ ਦੇ ਨਾਲ ਤੀਜੇ ਸਥਾਨ ’ਤੇ ਹੈ। ਪਰ ਦੌਰਾ ਰੱਦ ਕਰਨ ਦੇ ਬਾਅਦ ਆਸਟਰੇਲੀਆ ਲਗਭਗ ਬਾਹਰ ਹੋ ਗਿਆ ਹੈ ਤੇ ਇਸ ਦਾ ਫ਼ਾਇਦਾ ਕੀਵੀ ਟੀਮ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ : ਕ੍ਰਿਕਟਰ ਸੁਨੀਲ ਨਰਾਇਣ ਬਣੇ ਪਿਤਾ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ

PunjabKesariਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦਾ ਪਹਿਲਾ ਫ਼ਾਈਨਲ ਮੈਚ ਲੰਡਨ ਦੇ ਲਾਰਡਸ ਮੈਦਾਨ ’ਤੇ ਖੇਡਿਆ ਜਾਵੇਗਾ। ਫ਼ਾਈਨਲ ਮੈਚ 18 ਜੂਨ ਤੋਂ 22 ਜੂਨ ਤਕ ਖੇਡਿਆ ਜਾਵੇਗਾ। ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਦੀ ਦੂਜੀ ਟੀਮ ਦੀ ਚੋਣ ਭਾਰਤ ਤੇ ਇੰਗਲੈਂਡ ਵਿਚਾਲੇ ਸੀਰੀਜ਼ ਨਾਲ ਹੋਵੇਗੀ। ਭਾਰਤ ਨੂੰ ਫ਼ਾਈਨਲ ’ਚ ਪਹੁੰਚਣ ਲਈ ਇੰਗਲੈਂਡ ਖ਼ਿਲਾਫ਼ 2-0 ਨਾਲ ਸੀਰੀਜ਼ ਜਿੱਤਣੀ ਹੋਵੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News