ਕੋਰੋਨਾਵਾਇਰਸ ਦਾ ਕਹਿਰ ਜਾਰੀ, ਮੁਲਤਵੀ ਹੋਈ ਟੇਬਲ ਟੈਨਿਸ ਵਰਲਡ ਟੀਮ ਚੈਂਪੀਅਨਸ਼ਿਪ

02/25/2020 3:00:51 PM

ਸਪੋਰਟਸ ਡੈਸਕ— ਟੇਬਲ ਟੈਨਿਸ ਵਰਲਡ ਟੀਮ ਚੈਂਪੀਅਨਸ਼ਿਪ ਕੋਰੋਨਾਵਾਇਰਸ ਮਾਮਲਿਆਂ ਦੇ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ। ਇਹ ਚੈਂਪੀਅਨਸ਼ਿਪ ਅਗਲੇ ਮਹੀਨੇ ਦੱਖਣੀ ਕੋਰੀਆ ਦੇ ਸ਼ਹਿਰ ਬੁਸਾਨ 'ਚ ਆਯੋਜਿਤ ਕੀਤੀ ਜਾਣੀ ਸੀ। ਅੰਤਰਰਾਸ਼ਟਰੀ ਟੇਬਲ ਟੈਨਿਸ ਮਹਾਸੰਘ (ਆਈ. ਟੀ. ਟੀ. ਐੱਫ.) ਨੇ ਕਿਹਾ ਕਿ 22 ਤੋਂ 29 ਮਾਰਚ ਨੂੰ ਹੋਣ ਵਾਲੇ ਇਹ ਮੁਕਾਬਲੇ ਹੁਣ 21 ਤੋਂ 28 ਜੂਨ ਦੇ ਵਿਚਾਲੇ ਹੋ ਸਕਦੇ ਹਨ। ਦੱਖਣੀ ਕੋਰੀਆ ਦੀ ਦੇ-ਲੀਗ ਫੁੱਟਬਾਲ ਵੀ ਮੁਲਤਵੀ ਕਰ ਦਿੱਤੀ ਗਈ ਹੈ। ਬਾਸਕੇਟਬਾਲ, ਵਾਲੀਬਾਲ ਅਤੇ ਹੈਂਡਬਾਲ ਨੇ ਵੀ ਇਸੇ ਤਰ੍ਹਾਂ ਦੇ ਕਦਮ ਚੁੱਕੇ ਹਨ ਕਿਉਂਕਿ ਦੱਖਣੀ ਕੋਰੀਆ 'ਚ ਕੋਰੋਨਾਵਾਇਰਸ ਪੀੜਤਾਂ ਦੀ ਗਿਣਤੀ ਵੱਧ ਕੇ 893 'ਤੇ ਪਹੁੰਚ ਗਈ ਹੈ ਜਦ ਕਿ ਹੁਣ ਤਕ 8 ਲੋਕਾਂ ਦੀ ਮੌਤ ਹੋ ਚੁਚੁੱਕੀ ਹੈ। ਆਈ. ਟੀ. ਟੀ. ਐੱਫ ਨੇ ਬਿਆਨ 'ਚ ਕਿਹਾ, ''ਕੋਰੀਆ ਗਣਰਾਜ 'ਚ ਗੰਭੀਰ ਹਾਲਤ ਨੂੰ ਵੇਖਦੇ ਹੋਏ ਅਤੇ ਖਿਡਾਰੀਆਂ, ਅਧਿਕਾਰੀਆਂ ਅਤੇ ਪ੍ਰਸ਼ੰਸਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਬੁਸਾਨ 'ਚ ਹੋਣ ਵਾਲੀ ਹਾਨਾ ਬੈਂਕ 2020 ਵਰਲਡ ਟੀਮ ਟੇਬਲ ਟੈਨਿਸ ਚੈਂਪੀਅਨਸ਼ਿਪ ਨੂੰ ਮੁਲਤਵੀ ਕਰ ਦਿੱਤੀ ਗਈ ਹੈ। ਇਸ ਦੇ ਲਈ 21 ਤੋਂ 28 ਜੂਨ ਦੀਆਂ ਤਰੀਕਾਂ ਅਸਥਾਈ ਤੌਰ 'ਤੇ ਸੁਰੱਖਿਅਤ ਕੀਤੀ ਗਈਆਂ ਹਨ।