ਸ਼ਾਹੀ ਸ਼ਹਿਰ ਪਟਿਆਲਾ ਕਬੱਡੀ ਦੇ ਡੇਅ-ਨਾਈਟ ਮੈਚਾਂ ਲਈ ਤਿਆਰ

12/05/2019 6:49:34 PM

ਸਪੋਰਟਸ ਡੈਸਕ : ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਪੁਰਬ ਨੂੰ ਲੈ ਕੇ ਵਿਸ਼ਵ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਲੈਕੇ ਸ਼ਾਹੀ ਸ਼ਹਿਰ ਵਿਚ ਵੀ ਕੱਬਡੀ ਦੇ ਦੋ ਮੈਚ ਹੋਣਗੇ, ਜਿਸ ਦੀ ਤਿਆਰ ਦੇ ਲਈ ਸਪੋਰਟਸ ਵਿਭਾਗ ਵਲੋਂ ਤਿਆਰੀਆਂ ਕੀਤੀਆਂ ਜਾ ਰਹੀ ਹਨ।  ਪਟਿਆਲਾ ਦੇ ਪੋਲੋਗ੍ਰਾਊਂਡ ਵਿਖੇ ਹੋਣ ਜਾ ਰਹੇ ਕਬੱਡੀ ਕੱਪ ਦੇ ਲਈ ਪੰਜਾਬ ਪੁਲਿਸ ਅਤੇ ਸਪੋਰਟਸ ਵਿਭਾਗ ਤਿਆਰੀਆਂ ਵਿਚ ਜੁੱਟੇ ਹੋਏ ਹਨ। ਸਪੋਰਟਸ ਵਿਭਾਗ ਦੇ ਅਧਿਕਾਰੀ ਮੁਤਾਬਕ ਪੰਜਾਬ ਦੀ ਖੇਡ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਸ਼ਲਾਗਾਯੋਗ ਹੈ। ਪਟਿਆਲਾ ਵਿਚ ਜਿਨ੍ਹਾਂ ਵਿਚਕਾਰ ਕਬੱਡੀ ਦਾ ਮੈਚ ਹੋਣਾ ਹੈ ਉਨ੍ਹਾਂ ਟੀਮਾਂ ਦੇ ਨਾਂ ਸ਼੍ਰੀਲੰਕਾ, ਕੀਨੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਹਨ। ਇਨ੍ਹਾਂ ਟੀਮਾਂ ਵਿਚਕਾਰ ਇਥੇ ਮੈਚ ਖੇਡੇ ਜਾਣਗੇ ਉਥੇ ਹੀ ਉਨ੍ਹਾਂ ਨੇ ਕਿਹਾ ਕਿ ਸਾਰੇ ਮੈਚ ਡੇ ਨਾਈਟ ਹੋਣਗੇ ਅਤੇ ਆਮ ਲੋਕਾਂ ਦੇ ਲਈ ਕੋਈ ਵੀ ਟਿਕਟ ਨਹੀਂ ਹੈ ਹਰ ਕੋਈ ਇਥੇ ਮੁਫਤ ਵਿਚ ਮੈਚ ਵੇਖਣ ਲਈ ਆ ਸਕਦਾ ਹੈ।