ਵਿਸ਼ਵ ਜੂਨੀਅਰ ਹਾਕੀ ਚੈਂਪੀਅਨਸ਼ਿਪ ’ਚ ਹਿੱਸਾ ਲੈ ਰਹੇ ਜਰਮਨੀ ਦੇ 8 ਖਿਡਾਰੀਆਂ ਨੂੰ ਹੋਇਆ ਕੋਰੋਨਾ

12/19/2020 3:29:33 PM

ਐਡਮਿੰਟਨ/ਕੈਨੇਡਾ (ਭਾਸ਼ਾ) : ਅੰਤਰਰਾਸ਼ਟਰੀ ਆਈਸ ਹਾਕੀ ਮਹਾਸੰਘ (ਆਈ.ਆਈ.ਐਚ.ਐਫ.) ਨੇ ਕਿਹਾ ਹੈ ਕਿ ਵਿਸ਼ਵ ਜੂਨੀਅਰ ਹਾਕੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਰਹੀ ਜਰਮਨੀ ਦੀ ਟੀਮ ਦੇ 8 ਖਿਡਾਰੀਆਂ ਨੂੰ ਐਡਮਿੰਟਨ ਵਿੱਚ ਜੈਵ ਸੁਰੱਖਿਅਤ ਮਾਹੌਲ ਵਿੱਚ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਹੈ।

ਮਹਾਸੰਘ ਨੇ ਕਿਹਾ ਕਿ ਜਰਮਨ ਖਿਡਾਰੀ ਵੀਰਵਾਰ ਤੱਕ ਇਕਾਂਤਵਾਸ ਵਿਚ ਰਹਿਣਗੇ। ਜਰਮਨੀ ਨੂੰ 25 ਦਸੰਬਰ ਨੂੰ ਫਿਨਲੈਂਡ ਖ਼ਿਲਾਫ਼ ਆਪਣਾ ਪਹਿਲਾ ਮੈਚ ਖੇਡਣਾ ਸੀ। ਆਈ.ਆਈ.ਐਚ.ਐਫ. ਨੇ ਇਸ ਦੇ ਨਾਲ ਹੀ ਕਿਹਾ ਕਿ ਸਵੀਡਨ ਟੀਮ ਦੇ ਸਟਾਫ ਦੇ 2 ਮੈਬਰਾਂ ਦਾ ਪ੍ਰੀਖਣ ਵੀ ਪਾਜ਼ੇਟਿਵ ਆਇਆ ਹੈ। ਉਹ ਸੋਮਵਾਰ ਤੱਕ ਇਕਾਂਤਵਾਸ ਵਿਚ ਰਹਿਣਗੇ। ਸਵੀਡਨ ਨੂੰ ਸੋਮਵਾਰ ਨੂੰ ਕੈਨੇਡਾ ਖ਼ਿਲਾਫ਼ ਪ੍ਰਦਰਸ਼ਨੀ ਮੈਚ ਖੇਡਣਾ ਹੈ।

cherry

This news is Content Editor cherry