ਵਿਸ਼ਵ ਫੁੱਟਬਾਲ ਦੇ ਨਵੇਂ ਹੀਰੋ ਬਣ ਗਏ ਹਨ ਬਹਾਦਰ ਥਾਈ ਲੜਾਕੇ

07/12/2018 4:02:09 AM

ਚਿਯਾਂਗ ਰਾਈ— ਥਾਈਲੈਂਡ ਵਿਚ ਹੜ੍ਹ ਦੇ ਪਾਣੀ ਨਾਲ ਭਰੀ ਥਾਮ ਲੁਆਂਗ ਗੁਫਾ 'ਚੋਂ 2 ਹਫਤੇ ਬਾਅਦ ਸੁਰੱਖਿਅਤ ਬਾਹਰ ਆ ਜਾਣ ਵਾਲੇ ਥਾਈ ਫੁੱਟਬਾਲ ਟੀਮ ਦੇ 12 ਲੜਾਕੇ ਅਤੇ ਉਨ੍ਹਾਂ ਦੇ ਕੋਚ ਦੇ ਹੌਸਲੇ ਅਤੇ ਦ੍ਰਿੜ੍ਹ ਸੰਕਲਪ ਦੀ ਦੁਨੀਆ ਵਿਚ ਇਸ ਤਰ੍ਹਾਂ ਸ਼ਲਾਘਾ ਹੋ ਰਹੀ ਹੈ ਕਿ ਉਹ ਵਿਸ਼ਵ ਫੁੱਟਬਾਲ ਦੇ ਨਵੇਂ ਹੀਰੋ ਬਣ ਗਏ ਹਨ। 

2 ਹਫਤੇ ਪਹਿਲਾਂ ਤੱਕ ਇਨ੍ਹਾਂ ਲੜਾਕਿਆਂ ਨੂੰ ਉਨ੍ਹਾਂ ਦੇ ਪਰਿਵਾਰ ਤੋਂ ਇਲਾਵਾ ਸ਼ਾਇਦ ਹੀ ਕੋਈ ਜਾਣਦਾ ਸੀ ਪਰ ਅੱਜ ਉਨ੍ਹਾਂ ਦਾ ਨਾਂ ਪੂਰੀ ਦੁਨੀਆ ਵਿਚ ਫੈਲ ਗਿਆ ਹੈ। ਹੜ੍ਹ ਦੇ ਪਾਣੀ ਨਾਲ ਭਰੀ ਗੁਫਾ ਵਿਚ ਇਨ੍ਹਾਂ ਲੜਾਕਿਆਂ ਨੇ ਕਿਸ ਤਰ੍ਹਾਂ 2 ਹਫਤੇ ਗੁਜ਼ਾਰੇ ਇਸ ਦਾ ਅੰਦਾਜ਼ਾ ਲਾ ਸਕਣਾ ਬਹੁਤ ਮੁਸ਼ਕਿਲ ਹੈ। ਗੁਫਾ 'ਚੋਂ ਬਾਹਰ ਆਉਣ ਤੋਂ ਬਾਅਦ ਪੂਰੀ ਦੁਨੀਆ ਨੇ ਇਨ੍ਹਾਂ ਦੀ ਬਹਾਦਰੀ ਨੂੰ ਸਲਾਮ ਕੀਤਾ ਹੈ ਅਤੇ ਵਿਸ਼ਵ ਫੁੱਟਬਾਲ ਦੇ ਵੱਡੇ ਸਿਤਾਰਿਆਂ ਨੇ ਇਨ੍ਹਾਂ ਨੌਜਵਾਨਾਂ ਦੇ ਜਜ਼ਬੇ ਦੀ ਸ਼ਲਾਘਾ ਕੀਤੀ ਹੈ।