ਵਰਲਡ ਕੱਪ ਜੇਤੂ ਟੀਮ ਇੱਡੀਆ ਦੇ ਇਸ ਖਿਡਾਰੀ ਦੇ ਪਿੰਡ ਫੈਲਿਆ ਕੋਰੋਨਾ, ਲੋਕਾਂ ਦੀ ਕਰ ਰਿਹਾ ਮਦਦ

04/14/2020 12:07:28 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ ਲੋਕ ਮੁਸ਼ਕਿਲ ’ਚ ਫਸੇ ਹੋਏ ਹਨ। ਦੇਸ਼ਾਂ ਦੇ ਬਾਰਡਰ ਸੀਲ ਹਨ, ਬਾਜ਼ਾਰ ਬੰਦ ਹਨ ਅਤੇ ਲੋਕ ਘਰਾਂ ਵਿਚ ਬੰਦ ਹਨ। ਜਿੱਥੇ ਸ਼ਹਿਰਾਂ ਵਿਚ ਪੜੇ-ਲਿਖੇ ਲੋਕਾਂ ਦੇ ਲਈ ਇਹ ਜਾਣਨਾ ਆਸਾਨ ਹੈ ਕਿ ਇਸ ਮੁਸ਼ਕਿਲ ਸਮੇਂ ਵਿਚ ਉਸ ਨੂੰ ਕਿਵੇਂ ਸੁਰੱਖਿਅਤ ਰਹਿਣਾ ਹੈ। ਉੱਥੇ ਹੀ ਦੂਰ ਦਿਆਂ ਪਿੰਡਾਂ ਵਿਚ ਰਹਿ ਰਹੇ ਲੋਕਾਂ ਦੇ ਲਈ ਇਹ ਸਮਝਣਾ ਮੁਸ਼ਕਿਲ ਹੈ। ਅਜਿਹੀਆਂ ਜਗ੍ਹਾਵਾਂ ’ਤੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੋ ਪਾਂਦਾ ਹੈ ਕਿ ਉਹ ਇਸ ਬੀਮਾਰੀ ਨਾਲ ਇਨਫੈਕਟਡ ਹਨ ਜਾਂ ਉਨ੍ਹਾਂ ਨੂੰ ਇਸ ਦੇ ਲਈ ਟੈਸਟ ਕਰਾਉਣ ਦੀ ਜ਼ਰੂਰਤ ਹੈ। ਅਜਿਹੇ ’ਚ ਆਪਣੇ ਜ਼ਿਲੇ ਅਤੇ ਪਿੰਡ ਦੇ ਲੋਕਾਂ ਨੂੰ ਇਸ ਖਤਰੇ ਦੇ ਲਈ ਚੌਕਸ ਕਰਨ ਦੀ ਜ਼ਿੰਮੇਵਾਰੀ ਵਰਲਡ ਚੈਂਪੀਅਨ ਟੀਮ ਦੇ ਮੈਂਬਰ ਰਹੇ ਮੁਨਾਫ ਪਟੇਲ ਨੇ ਚੁੱਕੀ ਹੈ। 

ਕੋਰੋਨਾ ਵਾਇਰਸ ਵਿਚਾਲੇ ਆਪਣੇ ਪਿੰਡ ਪਹੁੰਚੇ ਮੁਨਾਫ

ਪਿਛਲੇ ਹਫਤੇ ਗੁਜਰਾਤ ਦੇ ਭਰੂਚ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ 4 ਪਾਜ਼ੇਟਿਵ ਕੇਸ ਪਾਏ ਗਏ ਸੀ। ਇਸ ਤੋਂ ਬਾਅਦ ਪਟੇਲ ਬਾਈਕ ਤੋਂ ਆਪਣੇ ਪਿੰਡ ਇਖਰ ਪਹੁੰਚੇ ਜਿੱਥੇ ਲੋਕਾਂ ਨੂੰ ਇਸ ਬੀਮਾਰੀ ਦੇ ਬਾਰੇ ਜਾਗਰੂਕ ਕਰ ਰਹੇ ਹਨ। ਇਕ ਮੀਡੀਆ ਨਾਲ ਗੱਲਬਾਤ ਦੌਰਾਨ ਮੁਨਾਫ ਨੇ ਦੱਸਿਆ, ‘‘ਪਿਛਲੇ ਹਫਤੇ ਤਕ ਸਭ ਕੁਝ ਠੀਕ ਸੀ। ਹਾਲਾਂਕਿ 4 ਕੇਸ ਆਉਣ ਨਾਲ ਪੂਰੇ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਪਿੰਡ ਦੀ ਪੰਚਾਇਤ ਅਤੇ ਕਮੇਟੀ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਮੈਂ ਉਸ ਦਾ ਹਿੱਸਾ ਹਾਂ। ਮੁਨਾਫ ਨੇ ਦੱਸਿਆ ਕਿ ਪਿੰਡ ਵਿਚ ਸੋਸ਼ਲ ਡਿਸਟੈਂਸ ਰੱਖਣਾ ਆਸਾਨ ਹੈ ਕਿਉਂਕਿ ਸ਼ਹਿਰਾਂ ਦੀ ਤਰ੍ਹਾਂ ਸਭ ਕੁਝ ਬੰਦ ਨਹੀਂ ਹੈ। ਉਹ ਕਈ ਪਿੰਡਾਂ ਵਿਚ ਜਾ ਕੇ ਵਾਰ-ਵਾਰ ਹੱਥ ਧੋਣ ਅਤੇ ਸੋਸ਼ਲ ਡਿਸਟੈਂਸ ਬਣਾਉਣ ਦੀ ਗੱਲ ਕਰ ਚੁੱਕੇ ਹਨ। ਇਸ ਦੇ ਨਾਲ ਹੀ ਗਰੀਬ ਲੋਕਾਂ ਨੂੰ ਰਾਸ਼ਨ ਵੰਡਣ ਦਾ ਵੀ ਕੰਮ ਕਰ ਰਹੇ ਹਨ।

ਰਮਜਾਨ ਦੌਰਾਨ ਵੀ ਜ਼ਿੰਮੇਵਾਰੀ ਨਿਭਾਉਣਗੇ

ਮੁਨਾਫ ਨੇ ਦੱਸਿਆ ਕਿ ਉਸ ਦਾ ਅਗਲਾ ਕਦਮ ਰਮਜਾਨ ਦੌਰਾਨ ਲੋਕਾਂ ਨੂੰ ਘਰ ਵਿਚ ਹੀ ਰਹਿਣ ਦੇ ਲਈ ਜਾਗਰੂਕ ਕਰਨਾ ਹੈ। ਉਹ ਰਾਸ਼ਨ ਦੀਆਂ ਦੁਕਾਨਾਂ ਦੇ ਮਾਲਕਾਂ ਨਾਲ ਗੱਲ ਕਰ ਚੁੱਕੇ ਹਨ ਕਿ ਇਸ ਦੌਰਾਨ ਆਪਣੀਆਂ ਦੁਕਾਨਾਂ ਖੁੱਲੀਆਂ ਰੱਖਣ। ਉਸ ਨੇ ਕਿਹਾ ਕਿ ਕਮੇਟੀ ਅਤੇ ਪੰਚਾਇਤ ਦੇ ਲੋਕ ਰਮਜਾਨ ਦੌਰਾਨ ਪਿੰਡ ਵਿਚ ਘਰ-ਘਰ ਜਾ ਕੇ ਖਾਣਾ ਵੰਡਣ ਦਾ ਕੰਮ ਕਰਨਗੇ। ਜੋ ਲੋਕ ਕੋਰੋਨਾ ਵਾਇਰਸ ਨਾਲ ਇਨਫੈਕਟਡ ਸੀ ਉਨ੍ਹਾਂ ਨੂੰ ਇਲਾਜ ਦੇ ਲਈ ਸ਼ਹਿਰ ਭੇਜ ਦਿੱਤਾ ਗਿਆ। ਉੱਥੇ ਹੀ ਉਸ ਦੇ ਪਰਿਵਾਰ ਵਾਲਿਆਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ।

Ranjit

This news is Content Editor Ranjit