ਪਾਕਿ ਮੁੱਕੇਬਾਜ਼ ਦੀ ਫਿਸਲੀ ਜ਼ੁਬਾਨ, ਕਿਹਾ- ਵਰਲਡ ਕੱਪ ਜਿੱਤਣਾ ਮੈਚ ਫਿਕਸਿੰਗ 'ਤੇ ਹੈ ਨਿਰਭਰ

06/02/2019 6:40:06 PM

ਨਵੀਂ ਦਿੱਲੀ : ਕ੍ਰਿਕਟ ਵਰਲਡ ਕੱਪ ਵਿਚ ਪਾਕਿਸਤਾਨ ਦੀ ਸੰਭਾਵਨਾਵਾਂ 'ਤੇ ਬੋਲਦਿਆਂ ਪਾਕਿਸਤਾਨੀ ਮੂਲ ਦੇ ਪ੍ਰੋਫੈਸ਼ਨਰ ਮੁੱਕੇਬਾਜ਼ ਆਮਿਰ ਖਾਨ ਦੀ ਜ਼ੁਬਾਨ ਫਿਸਲ ਗਈ। ਉਸ ਨੇ ਕਿਹਾ ਕਿ ਪਾਕਿਸਤਾਨ ਦਾ ਵਰਲਡ ਕੱਪ ਜਿੱਤਣਾ ਮੈਚ ਫਿਕਸਿੰਗ 'ਚੇ ਨਿਰਭਰ ਰਹਿੰਦਾ ਹੈ। ਦਰਅਸਲ, ਆਮਿਰ ਇਕ ਪ੍ਰੋਫੈਸ਼ਨਲ ਇਵੈਂਟ ਵਿਚ ਪਹੁੰਚੇ ਸੀ, ਇਸ ਦੌਰਾਨ ਉਸ ਤੋਂ ਪਾਕਿਸਤਾਨ ਟੀਮ ਦੀਆਂ ਵਰਲਡ ਕੱਪ ਵਿਚ ਉਮੀਦਾਂ 'ਤੇ ਸਵਾਲ ਪੁੱਛਿਆ ਗਿਆ। ਆਮਿਰ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਪਾਕਿਸਤਾਨ ਦੀ ਤਰ੍ਹਾਂ ਵਰਲਡ ਕੱਪ ਵਿਚ ਹਿੱਸਾ ਲੈ ਰਹੀ ਹਰ ਟੀਮ ਦੇ ਕੋਲ ਚੰਗਾ ਮੌਕਾ ਰਹਿੰਦਾ ਹੈ ਪਰ ਪਾਕਿ ਟੀਮ ਮੈਚ ਫਿਕਸਿੰਗ 'ਤੇ ਨਿਰਭਰ ਰਹਿੰਦੀ ਹੈ।

ਕੌਣ ਹੈ ਆਮਿਰ
ਪਾਕਿਸਤਾਨੀ ਮੂਲ ਦੇ ਆਮਿਰ ਖਾਨ ਬ੍ਰਿਟੇਨ ਦੇ ਸਭ ਤੋਂ ਚਰਚਾ ਵਿਚ ਰਹਿਣ ਵਾਲੇ ਮੁੱਕੇਬਾਜ਼ ਹਨ। ਪਹਿਲੀ ਵਾਰ ਉਹ 2004 ਓਲੰਪਿਕ ਖੇਡਾਂ ਵਿਚ ਬ੍ਰਿਟੇਨ ਵਾਲੋਂ ਚਾਂਦੀ ਤਮਗਾ ਜਿੱਤ ਕੇ ਆਏ ਸੀ। ਇਸ ਤੋਂ ਬਾਅਦ ਆਮਿਰ ਨੇ ਪ੍ਰੋਫੈਸ਼ਨਲ ਮੁੱਕੇਬਾਜ਼ੀ ਵੱਲ ਕਦਮ ਵਧਾਇਆ। ਉਸਦਾ ਪ੍ਰੋਫੈਸ਼ਨਲ ਰਿਕਾਰਡ ਕਾਫੀ ਚੰਗਾ ਹੈ। ਉਹ 38 ਵਿਚੋਂ 33 ਮੈਚ ਜਿੱਤ ਚੁੱਕੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ 33 ਮੈਚਾਂ ਵਿਚੋਂ 20 ਉਸ ਨੇ ਵਿਰੋਧੀਆਂ ਨੂੰ ਨਾਕਆਊਟ ਕਰ ਕੇ ਜਿੱਤੇ ਹਨ।